ਕ੍ਰਿਕਟ ਜਗਤ 'ਚ WPL ਦੀ ਝੰਡੀ, IPL ਤੋਂ ਇਲਾਵਾ ਬਿਗ ਬੈਸ਼ ਲੀਗ 'ਤੇ ਵੀ ਭਾਰੀ ਇਹ ਲੀਗ

Thursday, Mar 23, 2023 - 06:47 PM (IST)

ਕ੍ਰਿਕਟ ਜਗਤ 'ਚ WPL ਦੀ ਝੰਡੀ, IPL ਤੋਂ ਇਲਾਵਾ ਬਿਗ ਬੈਸ਼ ਲੀਗ 'ਤੇ ਵੀ ਭਾਰੀ ਇਹ ਲੀਗ

ਸਪੋਰਟਸ ਡੈਸਕ- ਵੀਮੈਂਸ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਦਾ ਪਹਿਲਾ ਰਾਊਂਡ ਖ਼ਤਮ ਹੋ ਗਿਆ। ਜਿਵੇਂ ਕਿ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਮਹਿਲਾ ਕ੍ਰਿਕਟ ਲਈ ਗੇਮ ਚੇਂਜਰ ਸਾਬਤ ਹੋਵੇਗਾ, ਵੈਸੇ ਹੀ ਇਹ ਸਾਬਤ ਵੀ ਹੋਇਆ ਹੈ। ਲੀਗ ਰਾਊਂਡ ਤਕ ਰਨ ਰੇਟ 10.48 ਰਹੀ। ਭਾਵ ਟੀਮਾਂ ਨੇ ਹਰ ਓਵਰ 'ਚ 10 ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਹ ਰਫਤਾਰ ਆਈਪੀਐੱਲ ਤੋਂ ਜ਼ਿਆਦਾ ਹੈ। ਆਈਪੀਐੱਲ 'ਚ ਰਨਰੇਟ 8.14 ਹੈ।

* ਮਹਿਲਾ ਟੀ20 ਇੰਟਰਨੈਸ਼ਨਲ 'ਚ ਰਨ ਰੇਟ 5.78 ਹੈ ਭਾਵ ਟੀਮਾਂ ਹਰ ਓਵਰ 'ਚ 6 ਦੌੜਾਂ ਬਣਾਉਣ ਲਈ ਵੀ ਸੰਘਰਸ਼ ਕਰਦੀਾਆਂ ਹਨ। ਪੁਰਸ਼ ਟੀ20 ਇੰਟਰਨੈਸ਼ਨਲ 'ਚ ਟੀਮਾਂ 7.55 ਰਨ ਪ੍ਰਤੀ ਓਵਰ ਬਣਾਉਂਦੀਆਂ ਹਨ। 
* ਸਾਡੀ ਲੀਗ ਦੁਨੀਆ ਦੀ ਸਭ ਤੋਂ ਤੇਜ਼ ਮਹਿਲਾ ਟੀ20 ਲੀਗ ਹੈ। ਇੰਗਲੈਂਡ ਦੀ ਦਿ ਹੰਡ੍ਰਡ 'ਚ ਲਗਭਗ  8 ਦੌੜਾਂ ਪ੍ਰਤੀ ਓਵਰ 'ਚ ਬਣਦੀਆਂ ਹਨ। ਆਸਟ੍ਰੇਲੀਆ ਦੀ ਬਿਗ ਬੈਸ਼ 'ਚ ਲਗਭਗ 7 ਦੌੜਾਂ ਪ੍ਰਤੀ ਓਵਰ ਬਣਦੀਆਂ ਹਨ।
* ਲੀਗ 'ਚ ਹੁਣ ਤਕ 732 ਚੌਕੇ, 148 ਛੱਕੇ ਲੱਗੇ। ਮੈਕਗ੍ਰਾ-ਲੈਨਿੰਗ ਸਭ ਤੋਂ ਜ਼ਿਆਦਾ 45-45 ਚੌਕੇ ਲਗਾ ਚੁੱਕੀਆਂ ਹਨ। 

ਇਹ ਵੀ ਪੜ੍ਹੋ : IND vs AUS : ਵਨਡੇ ਸੀਰੀਜ਼ ਹਾਰਨ ਤੋਂ ਬਾਅਦ ਭਾਰਤ ਨੂੰ ਹੋਇਆ ਵੱਡਾ ਨੁਕਸਾਨ, ਗੁਆਇਆ ਨੰਬਰ-1 ਦਾ ਤਾਜ

ਲੀਗ ਸਾਡੀ, ਚਮਕੀਆਂ ਬਾਹਰਲੀਆਂ ਖਿਡਾਰਨਾਂ

ਵਿਦੇਸ਼ੀ ਖਿਡਾਰਨਾਂ ਸਾਡੀ ਲੀਗ 'ਚ ਹਾਵੀ ਰਹੀਆਂ। ਦੌੜਾਂ ਬਣਾਉਣ ਤੋਂ ਚੌਕੇ-ਛੱਕੇ ਲਗਾਉਣ 'ਚ ਅੱਗੇ ਰਹੀਆਂ। ਟਾਪ-5 ਰਨ ਸਕੋਰਰ  ਸਾਰੀਆਂ ਵਿਦੇਸ਼ੀ ਹਨ। ਹਾਲਾਂਕਿ ਸਭ ਤੋਂ ਜ਼ਿਆਦਾ ਵਿਕਟ ਟੇਕਰ 'ਚੋਂ ਸਿਖਰਲੀਆਂ-5 'ਚ ਸਾਇਕਾ ਇਸ਼ਾਕ ਵੀ ਸ਼ਾਮਲ ਹੈ। ਲੀਗ ਦੀ ਮੌਸਟ ਵੈਲਿਊਏਬਲ ਟਾਪ-15 'ਚ ਦੋ ਭਾਰਤੀ ਵੀ ਹੈ। 

ਟਾਪ-5 ਰਨ ਸਕੋਰਰ

ਖਿਡਾਰਨ                        ਦੌੜਾਂ
ਲੈਨਿੰਗ                        310
ਮੈਕਗ੍ਰਾ                         295
ਡਿਵਾਈਨ                     266
ਐਲਿਸ ਪੈਰੀ                 253
ਹੀਲੀ                          242

ਟਾਪ-5 ਵਿਕਟ-ਟੇਕਰ

ਖਿਡਾਰਨ                        ਵਿਕਟ
ਐਕਲੇਸਟੋਨ                   14
ਅਮੇਲੀਆ ਕੇਰ                13
ਇਸ਼ਾਕ                           13
ਮੈਥਿਊਜ਼                         12
ਕਿਮ ਗਾਰਥ                    11

ਇਹ ਵੀ ਪੜ੍ਹੋ : 'ਸ਼ੁਭਮਨ ਗਿੱਲ ਹੋ ਸਕਦੇ ਹਨ ਗੁਜਰਾਤ ਟਾਈਟਨਸ ਦੇ ਭਵਿੱਖ ਦੇ ਕਪਤਾਨ'

ਮਹਿੰਗੀ ਖਿਡਾਰਨਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ

* ਆਰਸੀਬੀ ਨੇ ਸਮ੍ਰਿਤੀ ਨੂੰ 3.40 ਕਰੋੜ 'ਚ ਖਰੀਦਿਆ ਜੋ ਕਿ ਸਭ ਤੋਂ ਮਹਿੰਗੀ ਖਿਡਾਰਨ ਰਹੀ, ਪਰ ਉਹ 8 ਮੈਚਾਂ 'ਚ 19 ਦੇ ਔਸਤ ਨਾਲ 149 ਦੌੜਾਂ ਹੀ ਬਣਾ ਸਕੀ ਤੇ ਹਰ ਦੌੜ 2.28 ਲੱਖ ਰੁਪਏ ਦੀ ਪਈ।
* ਦੀਪਤੀ ਨੂੰ ਯੂਪੀ ਨੇ 2.60 ਕਰੋੜ ਰੁਪਏ 'ਚ ਖ਼ਰੀਦਿਆ ਸੀ। ਉਹ ਸਿਰਫ਼ 74 ਦੌੜਾਂ ਹੀ ਬਣਾ ਸਕੀ ਤੇ 9 ਵਿਕਟਾਂ ਹਾਸਲ ਕਰ ਸਕੀ। ਅਜਿਹੇ 'ਚ ਇਕ ਦੌੜ 3.51 ਲੱਖ, ਇਕ ਵਿਕਟ 28 ਲੱਖ ਦਾ ਪਿਆ।
* ਦਿੱਲੀ ਕੈਪੀਟਲਜ਼ ਨੇ ਜੇਮਿਮਾ ਰੋਡ੍ਰਿਗੇਜ਼ ਨੂੰ 2.2 ਕਰੋੜ 'ਚ ਖਰੀਦਿਆ, ਜੋ ਸਿਰਫ 117 ਦੌੜਾਂ ਬਣਾ ਸਕੀ। ਹਰ ਦੌੜ 1.88 ਲੱਖ ਰੁਪਏ ਦੀ ਪਈ।

ਘੱਟ ਬੇਸ ਪ੍ਰਾਈਜ਼ ਵਾਲੀਆਂ ਖਿਡਾਰਨਾਂ ਨੇ ਦਿਖਿਆ ਦਮ

* ਸਾਇਕਾ ਇਸ਼ਾਕ ਨੂੰ ਮੁੰਬਈ ਨੇ 10 ਲੱਖ ਦੇ ਬੇਸ ਪ੍ਰਾਈਸ 'ਤੇ ਖਰੀਦਿਆ। ਉਸ ਨੇ 13 ਵਿਕਟਾਂ ਲਈਆਂ। ਹਰ ਵਿਕਟ 76 ਹਜ਼ਾਰ ਦਾ ਪਿਆ। 
* ਹੈਲੀ ਮੈਥਿਊਜ਼ ਨੂੰ ਮੁੰਬਈ ਨੇ 40 ਲੱਖ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ। ਉਸ ਨੇ 232 ਦੌੜਾਂ ਬਣਾਈਆਂ ਤੇ 12 ਵਿਕਟਾਂ ਲਈਆਂ। ਹਰ ਦੌੜ 17 ਹਜ਼ਾਰ ਰੁਪਏ ਦੀ ਪਈ। ਹਰ ਵਿਕਟ 3.33 ਲੱਖ ਰੁਪਏ ਦੀ ਪਈ। 

ਇਹ ਵੀ ਪੜ੍ਹੋ : ਨਵੇਂ ਨਿਯਮਾਂ ਦੇ ਨਾਲ ਸ਼ੁਰੂ ਹੋਵੇਗਾ IPL 2023, ਜਾਣੋ ਇਸ ਬਾਰੇ ਵਿਸਥਾਰ ਨਾਲ

ਇਸ ਮਾਮਲੇ 'ਚ ਬਿਗ ਬੈਸ਼ ਨੂੰ ਛੱਡਿਆ ਪਿੱਛੇ

ਮਹਿਲਾ ਕ੍ਰਿਕਟ 'ਚ ਮੁਸ਼ਕਲ ਮੰਨਿਆ ਜਾਣ ਵਾਲਾ 200+ ਦਾ ਅੰਕੜਾ ਪਹਿਲੇ ਹੀ ਮੈਚ 'ਚ ਬਣ ਗਿਆ। ਹਰ 10ਵੀਂ ਪਾਰੀ 'ਚ 200+ ਦਾ ਸਕੋਰ ਬਣਿਆ। ਇਹ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਤੋਂ ਬਿਹਰਤ ਹੈ। ਇੱਥੇ 8 ਸੀਜ਼ਨ 'ਚ ਸਿਰਫ 4 ਵਾਰ 200+ਦੌੜਾਂ ਬਣੀਆਂ।    

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News