44 ਸਾਲ ਦਾ ਇੰਤਜ਼ਾਰ ਖਤਮ, ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਿਆ ਕ੍ਰਿਕਟ ਦਾ ਜਨਮਦਾਤਾ

07/15/2019 1:03:27 AM

ਲੰਡਨ— ਇਯੋਨ ਮੋਰਗਨ ਦੀ ਕਪਤਾਨੀ ਵਾਲੀ ਇੰਗਲੈਂਡ ਕ੍ਰਿਕਟ ਟੀਮ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣ ਗਈ ਹੈ। ਇੰਗਲੈਂਡ ਨੇ ਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਆਈ. ਸੀ. ਸੀ. ਵਿਸ਼ਵ ਕੱਪ 2019 ਦੀ ਟਰਾਫੀ 'ਤੇ ਕਬਜ਼ਾ ਕੀਤਾ। 

PunjabKesari
ਪਹਿਲੀ ਵਾਰ ਚੈਂਪੀਅਨ ਬਣਿਆ ਕ੍ਰਿਕਟ ਦਾ ਜਨਮਦਾਤਾ
ਕ੍ਰਿਕਟ ਵਿਸ਼ਵ ਕੱਪ ਦੇ 44 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੇ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਇੰਗਲੈਂਡ ਕਦੀ ਵੀ ਇਸ ਮੁਕਾਮ ਤਕ ਨਹੀਂ ਪਹੁੰਚਿਆ ਸੀ। ਵਿਸ਼ਵ ਕੱਪ ਸ਼ੁਰੂ ਹੋਣ ਦੇ ਪਹਿਲਾਂ ਤੋਂ ਹੀ ਇਹ ਕਿਹਾ ਜਾ ਰਿਹਾ ਸੀ ਕਿ ਮੇਜਬਾਨ ਇੰਗਲੈਂਡ ਖਿਤਾਬ ਦੀ ਦਾਅਵੇਦਾਰ ਹੈ।
ਇਨ੍ਹਾਂ ਤਿੰਨ ਮੌਕਿਆਂ 'ਤੇ ਵਿਸ਼ਵ ਕੱਪ ਤੋਂ ਖੁੰਝਿਆ ਸੀ ਇੰਗਲੈਂਡ
ਇਸ ਤੋਂ ਪਹਿਲਾਂ ਵੀ ਇੰਗਲੈਂਡ ਨੂੰ ਵਿਸ਼ਵ ਕੱਪ ਜਿੱਤਣ ਦੇ ਮੌਕੇ ਮਿਲੇ ਸੀ, 1979, 1987 ਤੇ 1992 ਦੇ ਵਿਸ਼ਵ ਕੱਪ ਫਾਈਨਲ 'ਚ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਦੀ ਕਿਸਮਤ ਖਰਾਬ ਰਹੀ। ਇੰਗਲੈਂਡ ਨੂੰ 1979 ਵਿਸ਼ਵ ਕੱਪ ਦੇ ਫਾਈਨਲ 'ਚ ਵੈਸਟਇੰਡੀਜ਼, 1987 ਵਿਸ਼ਵ ਕੱਪ ਦੇ ਫਾਈਨਲ 'ਚ ਆਸਟਰੇਲੀਆ ਤੇ 1992 ਵਿਸ਼ਵ ਕੱਪ ਦੇ ਫਾਈਨਲ 'ਚ ਪਾਕਿਸਤਾਨ ਨੇ ਹਰਾਇਆ ਸੀ। ਇੰਗਲੈਂਡ ਨੂੰ 1979, 1987 ਤੇ 1992 ਦੇ ਵਿਸ਼ਵ ਕੱਪ 'ਚ ਉਪ ਜੇਤੂ ਬਣ ਕੇ ਹੀ ਸੰਤੋਸ਼ ਹੋਣਾ ਪਿਆ।


Gurdeep Singh

Content Editor

Related News