ਜਿੱਤ ਦੀ ਖ਼ੁਸ਼ੀ ਗ਼ਮ 'ਚ ਬਦਲੀ, ਸਪੇਨ ਨੂੰ ਮਹਿਲਾ ਵਿਸ਼ਵ ਕੱਪ ਦਾ ਖ਼ਿਤਾਬ ਦਿਵਾਉਣ ਵਾਲੀ ਕਾਰਮੋਨਾ ਦੇ ਪਿਤਾ ਦਾ ਦਿਹਾਂਤ
Monday, Aug 21, 2023 - 11:49 AM (IST)

ਮੈਡ੍ਰਿਡ : ਸਪੇਨ ਲਈ ਮਹਿਲਾ ਵਿਸ਼ਵ ਕੱਪ ਫੁੱਟਬਾਲ ਮੁਕਾਬਲੇ ਦੇ ਫਾਈਨਲ 'ਚ ਫੈਸਲਾਕੁੰਨ ਗੋਲ ਕਰਨ ਵਾਲੀ ਓਲਗਾ ਕਾਰਮੋਨਾ ਨੂੰ ਮੈਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਪਿਤਾ ਹੁਣ ਇਸ ਦੁਨੀਆ 'ਚ ਨਹੀਂ ਰਹੇ। ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਕਾਰਮੋਨਾ ਦੇ ਪਿਤਾ ਬੀਮਾਰ ਸਨ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਜਦੋਂ ਕਿ ਉਸ ਦੀ ਮਾਂ ਅਤੇ ਹੋਰ ਰਿਸ਼ਤੇਦਾਰ ਫਾਈਨਲ ਦੇਖਣ ਆਸਟ੍ਰੇਲੀਆ ਗਏ ਹੋਏ ਸਨ।
ਇਹ ਵੀ ਪੜ੍ਹੋ : ਬ੍ਰਾਜ਼ੀਲ 'ਚ ਫੁੱਟਬਾਲ ਟੀਮ ਦੇ ਫੈਨਜ਼ ਦੀ ਬੱਸ ਹਾਦਸਾਗ੍ਰਸਤ, 7 ਲੋਕਾਂ ਦੀ ਦਰਦਨਾਕ ਮੌਤ
ਫੈਡਰੇਸ਼ਨ ਨੇ ਮੌਤ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਕਾਰਮੋਨਾ ਦੇ ਪਰਿਵਾਰ ਨੇ ਇਹ ਦੁਖਦਾਈ ਖ਼ਬਰ ਦੇਣ ਤੋਂ ਪਹਿਲਾਂ ਖ਼ਿਤਾਬੀ ਜਿੱਤ ਦਾ ਜਸ਼ਨ ਖਤਮ ਹੋਣ ਦੀ ਉਡੀਕ ਕੀਤੀ। ਕਾਰਮੋਨਾ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ, 'ਇਸ ਬਾਰੇ ਕੁਝ ਜਾਣੇ ਬਿਨਾਂ, ਖੇਡ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਕੋਲ ਮੇਰਾ ਸਟਾਰ ਸੀ। ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਕੁਝ ਖਾਸ ਪ੍ਰਾਪਤ ਕਰਨ ਲਈ ਸ਼ਕਤੀ ਦਿੱਤੀ ਸੀ। ਮੈਨੂੰ ਪਤਾ ਸੀ ਕਿ ਤੁਸੀਂ ਅੱਜ ਰਾਤ ਮੈਨੂੰ ਦੇਖ ਰਹੇ ਸੀ ਅਤੇ ਤੁਹਾਨੂੰ ਮੇਰੇ 'ਤੇ ਮਾਣ ਸੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਪਿਤਾ ਜੀ।
ਇਹ ਵੀ ਪੜ੍ਹੋ : IRE vs IND 2nd T20 : ਭਾਰਤ ਨੇ ਆਇਰਲੈਂਡ ਨੂੰ 33 ਦੌੜਾਂ ਨਾਲ ਹਰਾ ਕੇ ਸੀਰੀਜ਼ ਕੀਤੀ ਆਪਣੇ ਨਾਂ
ਫਾਈਨਲ ਸੀਟੀ ਵੱਜਣ ਤੋਂ ਬਾਅਦ ਸਪੇਨ ਦੇ ਖਿਡਾਰੀਆਂ ਨੇ ਮੈਦਾਨ 'ਤੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕਾਰਮੋਨਾ ਨੇ ਵੀ ਇਨਾਮ ਵੰਡ ਸਮਾਰੋਹ 'ਚ ਸਾਧਾਰਨ ਤਰੀਕੇ ਨਾਲ ਸ਼ਿਰਕਤ ਕੀਤੀ ਅਤੇ ਉਸ ਨੂੰ ਉਸ ਸਮੇਂ ਤੱਕ ਆਪਣੇ ਪਿਤਾ ਦੀ ਮੌਤ ਬਾਰੇ ਨਹੀਂ ਪਤਾ ਸੀ। ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਨੇ ਐਕਸ 'ਤੇ ਲਿਖਿਆ, 'ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਓਲਗਾ। ਤੁਸੀਂ ਸਪੈਨਿਸ਼ ਫੁੱਟਬਾਲ ਦੇ ਇਤਿਹਾਸ ਦਾ ਹਿੱਸਾ ਹੋ।' ਕਾਰਮੋਨਾ ਦੇ 29ਵੇਂ ਮਿੰਟ ਦੇ ਗੋਲ ਦੀ ਮਦਦ ਨਾਲ ਸਪੇਨ ਨੇ ਸਿਡਨੀ 'ਚ ਖੇਡੇ ਗਏ ਫਾਈਨਲ 'ਚ ਇੰਗਲੈਂਡ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8