ਬੋਪੰਨਾ ਤੇ ਡੋਡਿਗ ਦੀ ਜੋੜੀ ਸ਼ੰਘਾਈ ਮਾਸਟਰਸ ਦੇ ਦੂਜੇ ਦੌਰ ’ਚ

Saturday, Oct 05, 2024 - 12:50 PM (IST)

ਬੋਪੰਨਾ ਤੇ ਡੋਡਿਗ ਦੀ ਜੋੜੀ ਸ਼ੰਘਾਈ ਮਾਸਟਰਸ ਦੇ ਦੂਜੇ ਦੌਰ ’ਚ

ਸ਼ੰਘਾਈ, (ਭਾਸ਼ਾ)– ਭਾਰਤ ਦੇ ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੇ ਉਸਦੇ ਜੋੜੀਦਾਰ ਇਵਾਨ ਡੋਡਿਗ ਨੇ ਸ਼ੁੱਕਰਵਾਰ ਨੂੰ ਇੱਥੇ ਪਾਬਲੋ ਕੈਰੇਨੋ ਬੁਸਤਾ ਤੇ ਪੇਡ੍ਰੋ ਮਾਰਟੀਨੇਜ ’ਤੇ ਸਿੱਧੇ ਸੈੱਟਾਂ ਦੇ ਨਾਲ ਏ. ਟੀ. ਪੀ. ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਦੂਜੇ ਦੌਰ ਵਿਚ ਜਗ੍ਹਾ ਬਣਾਈ। ਬੋਪੰਨਾ ਤੇ ਡੋਡਿਗ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਨੇ 63 ਮਿੰਟ ਤੱਕ ਚੱਲੇ ਸ਼ੁਰੂਆਤੀ ਦੌਰ ਦੇ ਮੈਚ ਵਿਚ 6-4, 6-3 ਨਾਲ ਜਿੱਤ ਹਾਸਲ ਕੀਤੀ। 

ਇਸ ਤਰ੍ਹਾਂ ਨਾਲ ਇਨ੍ਹਾਂ ਦੋਵਾਂ ਨੇ ਜੋੜੀ ਬਣਾਉਣ ਤੋਂ ਬਾਅਦ ਆਪਣੇ ਪਹਿਲੇ ਮੈਚ ਵਿਚ ਹੀ ਜਿੱਤ ਦਰਜ ਕਰ ਲਈ। ਸੁਮਿਤ ਨਾਗਲ ਤੇ ਰਾਮਕੁਮਾਰ ਰਾਮਨਾਥਨ ਦੋਵਾਂ ਦੇ ਪਹਿਲੇ ਦੌਰ ਵਿਚੋਂ ਬਾਹਰ ਹੋਣ ਨਾਲ ਭਾਰਤ ਦੀ ਸਿੰਗਲਜ਼ ਚੁਣੌਤੀ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਰਾਮਕੁਮਾਰ ਨੇ ਕੁਆਲੀਫਾਇੰਗ ਰਾਊਂਡ ਤੋਂ ਮੁੱਖ ਡਰਾਅ ਵਿਚ ਜਗ੍ਹਾ ਬਣਾਈ ਸੀ ਜਦਕਿ ਨਾਗਲ ਨੂੰ ਸਿੱਧੇ ਐਂਟਰੀ ਮਿਲੀ ਸੀ।
 


author

Tarsem Singh

Content Editor

Related News