ਟੈਨਿਸ ਰੈਕੇਟ ਨਾਲ ਕ੍ਰਿਕਟ ਖੇਡਦੀ ਦਿਖੀ ਡੇਵਿਡ ਵਾਰਨਰ ਦੀ ਬੇਟੀ, ਵੀਡੀਓ

02/28/2020 9:23:05 PM

ਨਵੀਂ ਦਿੱਲੀ— ਆਸਟਰੇਲੀਆ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਦੀ ਬੇਟੀ ਆਈਵੀ ਵਾਰਨਰ ਬਿਹਤਰੀਨ ਕ੍ਰਿਕਟ ਫੈਨ ਹੈ ਤੇ ਆਸਟਰੇਲੀਆਈ ਓਪਨਰ ਬੱਲੇਬਾਜ਼ ਨੇ ਕਈ ਵਾਰ ਉਸਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਡੇਵਿਡ ਵਾਰਨਰ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਆਈਵੀ ਕ੍ਰਿਕਟ ਖੇਡਦੀ ਨਜ਼ਰ ਆਈ ਪਰ ਇਸ ਵਾਰ ਉਹ ਕ੍ਰਿਕਟ ਬੈਟ ਨਾਲ ਨਹੀਂ ਬਲਕਿ ਟੈਨਿਸ ਨਾਲ ਖੇਡਦੀ ਨਜ਼ਰ ਆਈ।

 
 
 
 
 
 
 
 
 
 
 
 
 
 

May not be her lesson but she wanted some practice 😂😂

A post shared by David Warner (@davidwarner31) on Feb 27, 2020 at 12:45pm PST


ਵਾਰਨਰ ਵਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਆਈਵੀ ਵਾਰਨਰ ਨੇ ਟੈਨਿਸ ਰੈਕੇਟ ਹੱਥ 'ਚ ਫੜ੍ਹਿਆ ਹੋਇਆ ਹੈ ਜਦਕਿ ਵੀਡੀਓ ਬਣਾਉਣ ਵਾਲਾ ਟੈਨਿਸ ਗੇਂਦ ਆਈਵੀ ਵੱਲ ਸੁੱਟਦਾ ਹੈ। ਆਈਵੀ ਪੂਰਾ ਜੋਰ ਲਗਾਉਂਦੇ ਹੋਏ ਗੇਂਦ ਨੂੰ ਹਿੱਟ ਕਰਦੀ ਹੈ। ਇਸ ਦੌਰਾਨ ਆਈਵੀ ਦਾ ਬੱਲੇਬਾਜ਼ੀ ਸਟਾਈਲ ਵਾਰਨਰ ਦੀ ਤਰ੍ਹਾਂ ਹਮਲਾਵਰ ਦਿਖਿਆ। ਵਾਰਨਰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੰਦੇ ਹਨ, ਬੇਟ ਸਵਿੰਗ, ਸ਼ਾਟਸ ਲਗਾਓ, ਲੈੱਗ ਸਾਈਟ ਵੱਲ ਸਟ੍ਰਾਂਗ। ਤੁਹਾਨੂੰ ਇਸ ਤਰ੍ਹਾਂ ਦੀ ਗੇਂਦਬਾਜ਼ੀ ਨਹੀਂ ਕਰਨਾ ਚਾਹਾਂਗੇ।

 

Gurdeep Singh

Content Editor

Related News