ਸ਼ੁਭਮਨ ਤੇ ਸਾਰਾ ਦੀ ਕੈਪਸ਼ਨ ਪਾਈ ਇਕੋ ਜਿਹੀ, ਸੋਸ਼ਲ ਮੀਡੀਆ ''ਤੇ ਹੋਈ ਚਰਚਾ

07/30/2020 10:24:18 PM

ਨਵੀਂ ਦਿੱਲੀ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਤੇ ਕ੍ਰਿਕਟਰ ਸ਼ੁਭਮਨ ਗਿੱਲ ਸੋਸ਼ਲ ਮੀਡੀਆ 'ਤੇ ਆਪਣੀ ਇਕ ਪੋਸਟ ਦੇ ਕਾਰਨ ਚਰਚਾ 'ਚ ਆ ਗਏ ਹਨ। ਦਰਅਸਲ, ਸਾਰਾ ਨੇ ਬੀਤੇ ਦਿਨ ਆਪਣੀ ਇਕ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕਰ ਆਈ ਸਪਾਈ ਕੈਪਸ਼ਨ ਦਿੱਤੀ ਸੀ। ਥੋੜੀ ਹੀ ਦੇਰ 'ਚ ਸ਼ੁਭਮਨ ਗਿੱਲ ਨੇ ਵੀ ਇਕ ਫੋਟੋ ਸ਼ੇਅਰ ਕਰ ਉਸ 'ਤੇ ਇਹੀ ਕੈਪਸ਼ਨ ਦੇ ਦਿੱਤੀ। ਅਜਿਹਾ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਂਸ ਦੋਵਾਂ ਦੇ ਕੈਪਸ਼ਨ ਸੰਜੋਗ ਦੇ ਪਿੱਛੇ ਤਰਕ ਲੱਭ ਰਹੇ ਹਨ। ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਕਈ ਮੀਮ ਬਣ ਰਹੇ ਹਨ ਜਿਸ ਦਾ ਕਾਰਨ ਇਹ ਪੂਰਾ ਚੱਕਰ ਜਾਣਨਾ ਹੈ।
ਦੇਖੋਂ ਸਾਰਾ ਤੇਂਦੁਲਕਰ ਵਲੋਂ ਸ਼ੇਅਰ ਕੀਤੀ ਪੋਸਟ

 
 
 
 
 
 
 
 
 
 
 
 
 
 

I spy 👀

A post shared by Sara Tendulkar (@saratendulkar) on Jul 29, 2020 at 6:48am PDT


ਸਾਰਾ ਦੀ ਉਸ ਪੋਸਟ 'ਤੇ ਸਚਿਨ ਤੇਂਦੁਲਕਰ ਨੇ ਵੀ ਕੁਮੈਂਟ ਕੀਤਾ ਸੀ। ਸਚਿਨ ਨੇ ਉਸ ਫੋਟੋ 'ਤੇ ਲਿਖਿਆ- ਇਹ ਹੱਸਣਾ, ਕੇਅਰ ਤੇ ਪਿਆਰ ਪ੍ਰਾਈਸਲੇਸ ਹੈ।
ਇਸ ਦੌਰਾਨ ਸੁਭਮਨ ਗਿੱਲ ਦੀ ਪੋਸਟ ਦੇਖੋਂ। ਸ਼ੁਭਮਨ ਨੇ ਵੀ ਇਹੀ ਕੈਪਸ਼ਨ ਦਿੱਤੀ ਹੈ।

 

ਹਾਰਦਿਕ ਪੰਡਯਾ ਵੀ ਕਰ ਚੁੱਕੇ ਹਨ ਟਰੋਲ

 
 
 
 
 
 
 
 
 
 
 
 
 
 

Thalle mere Range akh baaz naalo tezz! Caption credits- @jassie.gill 😉

A post shared by Ꮪhubman Gill (@shubmangill) on Jun 2, 2019 at 6:24am PDT


ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋ ਸੋਸ਼ਲ ਮੀਡੀਆ 'ਤੇ ਸ਼ੁਭਮਨ ਗਿੱਲ ਤੇ ਸਾਰਾ ਤੇਂਦੁਲਕਰ ਦਾ ਨਾਂ ਇਕੱਠਾ ਆਇਆ ਹੋਵੇ। ਸ਼ੁਭਮਨ ਗਿੱਲ ਨੇ ਕੁਝ ਮਹੀਨੇ ਪਹਿਲਾਂ ਨਵੀਂ ਗੱਡੀ ਖਰੀਦੀ ਸੀ। ਇਸ ਦੀ ਇਕ ਫੋਟੋ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਸਾਰਾ ਨੇ ਇਸ 'ਤੇ ਹਾਰਟ ਵਾਲੀ ਇਮੋਜੀ ਸੈਂਡ ਕਰ ਵਧਾਈ ਦਿੱਤੀ ਸੀ। ਸ਼ੁਭਮਨ ਨੇ ਸਾਰਾ ਦਾ ਧੰਨਵਾਦ ਕੀਤਾ ਤਾਂ ਹਾਰਦਿਕ ਪੰਡਯਾ ਨੇ ਇਸ 'ਤੇ ਕੁਮੈਂਟ ਕਰ ਲਿਖਿਆ- ਉਸ ਵਲੋਂ ਵੀ ਵਧਾਈ। ਖਾਸ ਗੱਲ ਇਹ ਸੀ ਕਿ ਹਾਰਦਿਕ ਨੇ ਕੁਮੈਂਟ ਦੇ ਨਾਲ ਸ਼ਰਾਰਤੀ ਜਿਹੇ ਇਮੋਜੀ ਪੋਸਟ ਕੀਤੇ ਸੀ। ਹਾਰਦਿਕ ਦੀ ਇਸ ਪੋਸਟ ਦੀ ਖੂਬ ਚਰਚਾ ਹੋਈ ਸੀ।

PunjabKesari

 


Gurdeep Singh

Content Editor

Related News