IPL : ਇਨ੍ਹਾਂ ਧਮਾਕੇਦਾਰ ਖਿਡਾਰੀਆਂ ਦੀ ਚਮਕ ਪਈ ਫਿੱਕੀ, ਨਹੀਂ ਹੋਏ ਰਿਟੇਨ

01/07/2018 10:32:34 AM

ਨਵੀਂ ਦਿੱਲੀ (ਬਿਊਰੋ)— ਸਾਰੇ ਆਈ.ਪੀ.ਐੱਲ. ਫਰੈਂਚਾਇਜੀਆਂ ਨੇ 2018 ਸੀਜ਼ਨ ਲਈ ਰਿਟੇਨ ਕੀਤੇ ਗਏ ਆਪਣੇ ਕ੍ਰਿਕਟਰਾਂ ਦੇ ਨਾਮ ਦੱਸ ਦਿੱਤੇ ਹਨ। ਵੀਰਵਾਰ ਸ਼ਾਮ 5 ਵਜੇ ਤੱਕ ਖਿਡਾਰੀ ਰੇਟੇਂਸ਼ਨ ਸੀ। ਇਸਦੇ ਤਹਿਤ ਕੁਲ 18 ਖਿਡਾਰੀ ਰਿਟੇਨ ਕੀਤੇ ਗਏ। ਇਸ ਦੌਰਾਨ ਕਈ ਵੱਡੇ ਨਾਮ ਸਾਹਮਣੇ ਆਏ, ਜਿਨ੍ਹਾਂ ਨੂੰ ਰਿਟੇਨ ਨਹੀਂ ਕੀਤਾ ਗਿਆ। ਹੁਣ ਉਨ੍ਹਾਂ ਨੂੰ 27-28 ਜਨਵਰੀ ਨੂੰ ਨੀਲਾਮੀ ਵਿਚ ਉਤਰਨਾ ਪਵੇਗਾ। ਹਾਲਾਂਕਿ ਸਬੰਧਤ ਫਰੈਂਚਾਇਜ਼ੀ ਆਕਸ਼ਨ ਦੌਰਾਨ ਰਾਇਟ ਟੂ ਮੈਚ ਕਾਰਡ ਦੇ ਜਰੀਏ ਉਨ੍ਹਾਂ ਨੂੰ ਆਪਣੀ ਟੀਮ ਵਿਚ ਲੈ ਸਕਦੀ ਹੈ।
PunjabKesari
1. ਕੋਲਕਾਤਾ ਨਾਇਟ ਰਾਇਡਰਸ ਨੇ 36 ਸਾਲ ਦੇ ਗੌਤਮ ਗੰਭੀਰ ਨੂੰ ਬਾਹਰ ਦਾ ਰਸਤਾ ਵਿਖਾਇਆ। 2011 ਵਿਚ ਕੇ.ਕੇ.ਆਰ. ਨੇ ਲੋਕਲ ਹੀਰੋ ਸੌਰਵ ਗਾਂਗੁਲੀ ਦੀ ਜਗ੍ਹਾ ਗੰਭੀਰ ਨੂੰ ਕਪਤਾਨ ਬਣਾਇਆ। ਤਦ ਉਸ ਕੇ.ਕੇ.ਆਰ. ਨੇ ਰਿਕਾਰਡ 11.04 ਕਰੋੜ ਵਿਚ ਉਨ੍ਹਾਂ ਨੂੰ ਖਰੀਦਿਆ ਸੀ। ਉਸ ਸਾਲ ਕੇ.ਕੇ.ਆਰ. ਪਹਿਲੀ ਵਾਰ ਆਈ.ਪੀ.ਐੱਲ. ਵਿਚ ਚੌਥੇ ਸਥਾਨ ਉੱਤੇ ਰਹੀ। ਅਗਲੇ ਹੀ ਸਾਲ 2012 ਵਿਚ ਗੰਭੀਰ ਦੀ ਕਪਤਾਨੀ ਵਿਚ ਕੇ.ਕੇ.ਆਰ. ਦੀ ਟੀਮ ਪਹਿਲੀ ਵਾਰ ਆਈ.ਪੀ.ਐੱਲ. ਚੈਂਪੀਅਨ ਬਣੀ। ਗੰਭੀਰ ਨੂੰ 2014 ਵਿਚ ਰਿਟੇਨ ਕੀਤਾ ਗਿਆ ਅਤੇ ਕੇ.ਕੇ.ਆਰ. ਨੇ ਦੂਜੀ ਵਾਰ ਖਿਤਾਬ ਉੱਤੇ ਕਬਜਾ ਕੀਤਾ।
PunjabKesari
2. ਇਸ ਵਾਰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਕ੍ਰਿਸ ਗੇਲ ਨੂੰ ਟੀਮ ਵਿਚ ਬਣਾਏ ਰੱਖਣ ਵਿਚ ਰੁਚੀ ਨਹੀਂ ਵਿਖਾਈ। 38 ਸਾਲ ਦਾ ਇਹ ਧਮਾਕੇਦਾਰ 2014 ਤੋਂ ਆਈ.ਪੀ.ਐੱਲ. ਵਿਚ ਮੁਕਾਬਲਿਆਂ ਵਿਚ ਜੂਝਦਾ ਨਜ਼ਰ ਆਇਆ ਹੈ। ਉਸ ਸਾਲ ਗੇਲ ਨੇ 9 ਮੈਚਾਂ ਵਿਚ 46 ਦੇ ਉੱਚ ਸਕੋਰ ਦੇ ਨਾਲ 196 ਦੌੜਾਂ ਹੀ ਬਣਾ ਪਾਏ ਸਨ। ਗੇਲ ਆਖਰੀ ਦੋ ਸੀਜ਼ਨ ਦੇ 19 ਮੈਚਾਂ ਵਿਚ ਗੇਲ ਦੇ ਬੱਲੇ ਤੋਂ 447 ਦੌੜਾਂ ਹੀ ਆਈਆਂ। ਇਹੀ ਨਹੀਂ, ਹਾਲ ਹੀ ਵਿਚ ਨਿਊਜੀਲੈਂਡ ਦੌਰੇ ਦੌਰਾਨ 4 ਪਾਰੀਆਂ ਵਿਚ ਉਹ 38 ਦੌੜਾਂ ਬਣਾ ਪਾਏ। ਹਾਲਾਂਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਪ੍ਰੀਮੀਅਰ ਲੀਗ-2107 ਦੌਰਾਨ 4 ਦਿਨਾਂ ਵਿਚ ਦੋ ਸੈਂਕੜੇ ਲਗਾ ਦਿੱਤੇ ਸਨ। ਇਸ ਦੌਰਾਨ ਟੀ-20 ਵਿਚ ਉਹ 11 ਹਜ਼ਾਰ ਦੌੜਾਂ ਪੂਰੀਆਂ ਕਰਨ ਦੇ ਇਲਾਵਾ 20 ਸੈਂਕੜੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣੇ।
PunjabKesari
3. ਟੀਮ ਇੰਡੀਆ ਤੋਂ ਬਾਹਰ ਚੱਲ ਰਹੇ 36 ਸਾਲਾਂ ਦੇ ਯੁਵਰਾਜ ਸਿੰਘ ਇਨ੍ਹੀਂ ਦਿਨੀਂ ਫਿਟਨੈੱਸ ਲਈ ਜੂਝ ਰਹੇ ਹਨ। ਸਨਰਾਈਜਰਸ ਹੈਦਰਾਬਾਦ ਨੇ ਵੀ ਉਨ੍ਹਾਂ ਨੂੰ ਤਰਜੀਹ ਨਹੀਂ ਦਿੱਤੀ। 2016 ਦੀ ਚੈਂਪੀਅਨ ਹੈਦਰਾਬਾਦ ਦੀ ਟੀਮ ਨੇ ਯੁਵਰਾਜ ਨੂੰ 7 ਕਰੋੜ ਰੁਪਏ ਵਿਚ ਖਰੀਦਿਆ ਸੀ। ਉਸ ਸੀਜ਼ਨ ਵਿਚ ਯੁਵੀ ਨੇ 10 ਮੈਚਾਂ ਵਿਚ 236 ਦੌੜਾਂ ਬਣਾਈਆਂ ਸਨ। ਜਦੋਂ ਕਿ 2017 ਵਿਚ ਚੌਥੇ ਸਥਾਨ ਉੱਤੇ ਰਹੇ ਹੈਦਰਾਬਾਦ ਲਈ ਯੁਵੀ ਨੇ 12 ਮੈਚਾਂ ਵਿਚ 252 ਦੌੜਾਂ ਬਣਾਈਆਂ।
PunjabKesari
4. ਟੀਮ ਇੰਡੀਆ ਦੇ ਗੱਬਰ ਸ਼ਿਖਰ ਧਵਨ ਵੀ ਸਨਰਾਇਜਰਸ ਹੈਦਰਾਬਾਦ ਦੀ ਪਸੰਦ ਨਹੀਂ ਬਣੇ। ਧਵਨ ਨੇ ਆਈ.ਪੀ.ਐੱਲ. ਦੇ ਪਿਛਲੇ ਚਾਰਾਂ ਸੀਜ਼ਨਾਂ ਵਿਚ ਲਗਾਤਾਰ ਵਧੀਆ ਬੱਲੇਬਾਜ਼ੀ ਕੀਤੀ ਅਤੇ ਹਰ ਸੀਜ਼ਨ ਵਿਚ 300 ਤੋਂ ਜ਼ਿਆਦਾ ਦੌੜਾਂ ਬਟੋਰੀਆਂ। ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਨੀਲਾਮੀ ਦੇ ਜਰੀਏ ਆਈ.ਪੀ.ਐੱਲ. ਵਿਚ ਜਗ੍ਹਾ ਬਣਾਉਣੀ ਹੋਵੇਗੀ। ਉਂਝ ਸਨਰਾਇਜਰਸ ਹੈਦਰਾਬਾਦ ਉਨ੍ਹਾਂ ਨੂੰ ਨੀਲਾਮੀ  ਦੌਰਾਨ ਰਾਇਟ ਟੂ ਮੈਚ ਕਾਰਡ ਖੇਡ ਕੇ ਜਰੂਰ ਆਪਣੀ ਟੀਮ ਵਿਚ ਰੱਖਣਾ ਚਾਹੇਗਾ।
PunjabKesari
5. ਇਨ੍ਹੀਂ ਦਿਨੀਂ ਆਸਟਰੇਲੀਆਈ ਬਿਗ ਬੈਸ਼ ਲੀਗ ਵਿਚ ਖੇਲ ਰਹੇ 19 ਸਾਲਾਂ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੂੰ ਵੀ ਸਨਰਾਇਜਰਸ ਹੈਦਰਾਬਾਦ ਨੇ ਰਿਟੇਨ ਨਹੀਂ ਕੀਤਾ। ਰਾਸ਼ਿਦ 2017 ਵਿਚ ਇਤਿਹਾਸ ਰਚਦੇ ਹੋਏ ਆਈ.ਪੀ.ਐੱਲ. ਖੇਡਣ ਵਾਲੇ ਅਫਗਾਨਿਸਤਾਨ ਦੇ ਪਹਿਲੇ ਕ੍ਰਿਕਟਰ ਬਣੇ ਸਨ। ਸਨਰਾਇਜਰਸ ਹੈਦਰਾਬਾਦ ਨੇ ਉਨ੍ਹਾਂ ਨੂੰ 4 ਕਰੋੜ ਰੁਪਏ ਵਿਚ ਖਰੀਦਿਆ ਸੀ। ਰਾਸ਼ਿਦ ਨੇ ਆਈ.ਪੀ.ਐੱਲ. ਦੇ 14 ਮੈਚਾਂ ਵਿਚ 17 ਵਿਕਟਾਂ ਝਟਕਾਈਆਂ ਸਨ। ਰਾਸ਼ਿਦ ਕੈਰੇਬੀਅਨ ਪ੍ਰੀਮੀਅਰ ਲੀਗ (ਸੀ.ਪੀ.ਐੱਲ.)-2017 ਵਿਚ ਗੁਯਾਨਾ ਏਮੇਜਾਨ ਵਾਰੀਅਰਸ ਵੱਲੋਂ ਖੇਡੇ। ਉਹ ਇਸ ਲੀਗ ਵਿਚ ਹੈਟਰਿਕ ਬਣਾਉਣ ਵਾਲੇ ਪਹਿਲੇ ਗੇਂਦਬਾਜ਼ ਬਣੇ।

PunjabKesari


Related News