ਟੀ20 'ਚ ਸੈਂਕੜਾ ਲਗਾਉਣ 'ਤੇ ਹਰਮਨ ਨੇ ਹਾਸਲ ਕੀਤੀ ਇਹ ਉਪਲੱਬਧੀ

Saturday, Nov 10, 2018 - 12:53 AM (IST)

ਟੀ20 'ਚ ਸੈਂਕੜਾ ਲਗਾਉਣ 'ਤੇ ਹਰਮਨ ਨੇ ਹਾਸਲ ਕੀਤੀ ਇਹ ਉਪਲੱਬਧੀ

ਗਯਾਨਾ— ਭਾਰਤ ਨੇ ਨਿਊਜ਼ੀਲੈਂਡ ਨੂੰ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀ-20 ਟੂਰਨਾਮੈਂਟ ਵਿਚ ਸ਼ੁੱਕਰਵਾਰ ਨੂੰ ਗਰੁੱਪ-ਬੀ ਮੈਚ ਵਿਚ ਇਕਤਰਫਾ ਅੰਦਾਜ਼ ਵਿਚ 34 ਦੌੜਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕਰ ਲਈ। ਕਪਤਾਨ ਹਰਮਨਪ੍ਰੀਤ ਕੌਰ ਧਮਾਕੇਦਾਰ ਸੈਂਕੜਾ ਲਗਾਉਂਦੀ ਹੋਈ 51 ਗੇਂਦਾਂ 'ਚ 103 ਦੌੜਾਂ 'ਚ 7 ਚੌਕੇ ਤੇ 8 ਛੱਕੇ ਲਗਾਏ। ਹਰਮਨਪ੍ਰੀਤ ਕੌਰ ਟੀ-20 ਕੌਮਾਂਤਰੀ ਮੈਚ 'ਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ।

PunjabKesari
ਹਰਮਨਪ੍ਰੀਤ ਦਾ ਟੀ-20 ਵਿਚ ਇਹ ਪਹਿਲਾ ਸੈਂਕੜਾ ਹੈ। ਉਸ ਨੇ 89ਵੇਂ ਮੈਚ ਵਿਚ ਜਾ ਕੇ ਆਪਣਾ ਪਹਿਲਾ ਸੈਂਕੜਾ ਬਣਾਇਆ। ਇਸ ਤੋਂ ਪਹਿਲਾਂ ਟੀ-20 ਵਿਚ ਉਸਦਾ ਸਰਵਸ੍ਰੇਸ਼ਠ ਸਕੋਰ 77 ਦੌੜਾਂ ਸੀ। ਪਿਛਲੇ ਸਾਲ ਇੰਗਲੈਂਡ ਵਿਚ ਹੋਏ 50 ਓਵਰਾਂ ਦੇ ਵਿਸ਼ਵ ਕੱਪ ਵਿਚ ਆਸਟਰੇਲੀਆ ਵਿਰੁੱਧ ਅਜੇਤੂ 171 ਦੌੜਾਂ ਬਣਾਉਣ ਵਾਲੀ ਪੰਜਾਬ ਦੇ ਮੋਗਾ ਸ਼ਹਿਰ ਦੀ ਹਰਮਨਪ੍ਰੀਤ ਨੇ ਕੀਵੀ ਗੇਂਦਬਾਜ਼ਾਂ ਦੀ ਰੱਝ ਕੇ ਧੁਲਾਈ ਕੀਤੀ।
ਭਾਰਤੀ ਕਪਤਾਨ ਨੇ ਆਪਣੀਆਂ 50 ਦੌੜਾਂ 33 ਗੇਂਦਾਂ ਵਿਚ ਪੂਰੀਆਂ ਕਰ ਲਈਆਂ ਸਨ। ਉਸ ਨੇ 100 ਦੌੜਾਂ 49 ਗੇਂਦਾਂ ਵਿਚ ਪੂਰੀਆਂ ਕੀਤੀਆਂ। ਹਰਮਨਪ੍ਰੀਤ ਨੇ 50 ਤੋਂ 100 ਦੌੜਾਂ ਤਕ ਪਹੁੰਚਣ ਲਈ ਸਿਰਫ 16 ਗੇਂਦਾਂ ਖੇਡੀਆਂ ਤੇ ਇਸ ਦੌਰਾਨ ਉਸ ਨੇ ਚਾਰ ਚੌਕੇ ਤੇ ਚਾਰ ਛੱਕੇ ਲਾਏ। ਓਪਨਰ ਤਾਨੀਆ ਭਾਟੀਆ (9), ਤਜਰਬੇਕਾਰ ਸਮ੍ਰਿਤੀ ਮੰਧਾਨਾ (2) ਤੇ ਦਯਾਲਨ ਹਮੇਲਤਾ (15) ਦੀਆਂ ਵਿਕਟਾਂ ਸਿਰਫ 40 ਦੌੜਾਂ 'ਤੇ ਡਿੱਗ ਜਾਣ ਤੋਂ ਬਾਅਦ ਹਰਮਨਪ੍ਰੀਤ  ਤੇ ਜੇਮਿਮਾ ਰੋਡ੍ਰਿਗਜ਼ (59) ਨੇ ਚੌਥੀ ਵਿਕਟ ਲਈ 134 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ ਸੁਰੱਖਿਅਤ ਸਥਿਤੀ ਵਿਚ ਪਹੁੰਚਾਇਆ।


Related News