ਗੇਲ ਨੇ ਵੈਸਟਇੰਡੀਜ਼ ਦੀ ਧਰਤੀ ''ਤੇ ਹਾਸਲ ਕੀਤੀ ਇਹ ਉਪਲੱਬਧੀ

Sunday, Jul 29, 2018 - 09:35 PM (IST)

ਜਲੰਧਰ— ਟੀ-20 ਕ੍ਰਿਕਟ 'ਚ 800 ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਇਕ ਵੱਡੀ ਉਪਲੱਬਧੀ ਆਪਣੇ ਨਾਂ ਕਰ ਲਈ ਹੈ। ਦਰਅਸਲ ਬੰਗਲਾਦੇਸ਼ ਦੀ ਟੀਮ ਵੈਸਟਇੰਡੀਜ਼ 'ਚ ਵਨ ਡੇ ਸੀਰੀਜ਼ ਖੇਡਣ ਲਈ ਆਈ ਸੀ। 2 ਮੈਚਾਂ 'ਚ ਸੀਰੀਜ਼ ਬਰਾਬਰ ਹੋਣ ਤੋਂ ਬਾਅਦ ਤੀਜਾ ਮੈਚ ਦਿਲਚਸਪ ਸੀ। ਇਸ ਮੈਚ 'ਚ ਕ੍ਰਿਸ ਗੇਲ ਦਾ ਬੱਲਾ ਚੱਲਿਆ ਜ਼ਰੂਰ ਪਰ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕਿਆ। ਬੰਗਲਾਦੇਸ਼ ਦੀ ਟੀਮ ਨੇ 18 ਦੌੜਾਂ ਨਾਲ ਮੈਚ ਜਿੱਤ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ। ਮੈਚ ਦੇ ਦੌਰਾਨ ਕ੍ਰਿਸ ਗੇਲ ਨੇ 66 ਗੇਂਦਾਂ 'ਚ 73 ਦੌੜਾਂ ਦਾ ਯੋਗਦਾਨ ਦਿੱਤਾ, ਇਸ ਪਾਰੀ 'ਚ ਗੇਲ ਨੇ 6 ਚੌਕੇ ਤੇ 5 ਛੱਕੇ ਲਗਾਏ। ਗੇਲ ਇਨ੍ਹਾਂ 5 ਛੱਕਿਆਂ ਦੀ ਮਦਦ ਨਾਲ ਵੈਸਟਇੰਡੀਜ਼ ਦੀ ਧਰਤੀ 'ਤੇ ਵਨ ਡੇ ਮੈਚਾਂ 'ਚ ਛੱਕਿਆਂ ਦਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਬਣ ਗਏ ਹਨ। ਹੁਣ ਉਸ ਦੇ ਨਾਂ 'ਤੇ ਵੈਸਟਇੰਡੀਜ਼ ਦੀ ਧਰਤੀ 'ਤੇ 104 ਛੱਕੇ ਲਗਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ।

PunjabKesari
ਵਨ ਡੇ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹੈ ਗੇਲ

PunjabKesari
ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੁਣ ਵੀ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੇ ਨਾਂ 'ਤੇ ਹੈ। ਅਫਰੀਦੀ ਦੇ ਨਾਂ ਵਨ ਡੇ 'ਚ 351 ਛੱਕੇ ਲਗਾਏ ਹਨ। ਦੂਜੇ ਨੰਬਰ 'ਤੇ 275 ਛੱਕਿਆਂ ਨਾਲ ਗੇਲ ਹੈ। ਤੀਜੇ ਸਥਾਨ 'ਤੇ ਸਨਥ ਜੈਅਸੂਰੀਆ 270 ਤੇ ਚੌਥੇ ਸਥਾਨ 'ਤੇ ਮਹਿੰਦਰ ਸਿੰਘ ਧੋਨੀ 217 ਛੱਕਿਆਂ ਨਾਲ ਬਣੇ ਹੋਏ ਹਨ।


Related News