ਯੂ. ਟੀ. ਟੀ. ਦਾ 6ਵਾਂ ਸੈਸ਼ਨ 29 ਮਈ ਤੋਂ ਅਹਿਮਦਾਬਾਦ ’ਚ ਹੋਵੇਗਾ ਸ਼ੁਰੂ
Saturday, Mar 01, 2025 - 03:33 PM (IST)

ਨਵੀਂ ਦਿੱਲੀ– ਭਾਰਤ ਵਿਚ ਟੇਬਲ ਟੈਨਿਸ ਦੀ ਪ੍ਰਮੁੱਖ ਲੀਗ ਅਲਟੀਮੇਟ ਟੇਬਲ ਟੈਨਿਸ (ਯੂ. ਟੀ. ਟੀ.) ਦੇ 6ਵੇਂ ਸੈਸ਼ਨ ਦਾ ਆਯੋਜਨ 29 ਮਈ ਤੋਂ 15 ਜੂਨ ਤੱਕ ਅਹਿਮਦਾਬਾਦ ਵਿਚ ਕੀਤਾ ਜਾਵੇਗਾ। ਆਯੋਜਕਾਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਆਯੋਜਕਾਂ ਦੇ ਅਨੁਸਾਰ ਪਹਿਲੀ ਵਾਰ ਅਹਿਮਦਾਬਾਦ ਵਿਚ ਆਯੋਜਿਤ ਕੀਤੀ ਜਾ ਰਹੀ ਇਹ ਪ੍ਰਤੀਯੋਗਿਤਾ ਅਤਿਆਧੁਨਿਕ ਈ. ਕੇ. ਏ. ਏਰੀਨਾ ਵਿਚ ਖੇਡੀ ਜਾਵੇਗੀ। ਇਹ ਉਹ ਹੀ ਸਥਾਨ ਹੈ, ਜਿੱਥੇ 2016 ਵਿਚ ਕਬੱਡੀ ਵਿਸ਼ਵ ਕੱਪ ਤੇ 2019 ਵਿਚ ਇੰਟਰਕਾਂਟੀਨੈਂਟਲ ਕੱਪ (ਫੁੱਟਬਾਲ) ਦਾ ਆਯੋਜਨ ਕੀਤਾ ਗਿਆ ਸੀ।
ਯੂ. ਟੀ. ਟੀ. ਵਿਚ 8 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ 4-4 ਦੇ 2 ਗਰੁੱਪਾਂ ਵਿਚ ਵੰਡਿਆ ਜਾਵੇਗਾ। ਹਰੇਕ ਗਰੁੱਪ ਤੋਂ ਚੋਟੀ ’ਤੇ ਰਹਿਣ ਵਾਲੀਆਂ ਦੋ ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ। ਇਨ੍ਹਾਂ ਵਿਚ ਸਾਬਕਾ ਚੈਂਪੀਅਨ ਗੋਆ ਚੈਲੰਜਰਜ਼ ਵੀ ਸ਼ਾਮਲ ਹੈ ਜਿਹੜੀ ਤੀਜੇ ਖਿਤਾਬ ਲਈ ਆਪਣੀ ਦਾਅਵੇਦਾਰੀ ਪੇਸ਼ ਕਰੇਗੀ।