ਟੈਸਟ ਰੈਂਕਿੰਗ : ਬੁਮਰਾਹ ਚੋਟੀ ’ਤੇ ਬਰਕਰਾਰ, ਜਾਇਸਵਾਲ ਤੇ ਗਿੱਲ ਟਾਪ-10 ’ਚ

Thursday, May 14, 2026 - 12:41 PM (IST)

ਟੈਸਟ ਰੈਂਕਿੰਗ : ਬੁਮਰਾਹ ਚੋਟੀ ’ਤੇ ਬਰਕਰਾਰ, ਜਾਇਸਵਾਲ ਤੇ ਗਿੱਲ ਟਾਪ-10 ’ਚ

ਦੁਬਈ– ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜਸਪ੍ਰੀਤ ਬੁਮਰਾਹ ਨੇ ਬੁੱਧਵਾਰ ਨੂੰ ਜਾਰੀ ਆਈ. ਸੀ. ਸੀ. ਦੀ ਤਾਜ਼ਾ ਟੈਸਟ ਰੈਂਕਿੰਗ ’ਚ ਗੇਂਦਬਾਜ਼ਾਂ ਦੀ ਸੂਚੀ ’ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।

ਯਸ਼ਸਵੀ ਜਾਇਸਵਾਲ ਤੇ ਸ਼ੁਭਮਨ ਗਿੱਲ ਬੱਲੇਬਾਜ਼ਾਂ ਦੀ ਸੂਚੀ ’ਚ ਕ੍ਰਮਵਾਰ 8ਵੇਂ ਤੇ 9ਵੇਂ ਸਥਾਨ ’ਤੇ ਹਨ ਜਦਕਿ ਇੰਗਲੈਂਡ ਦਾ ਸਾਬਕਾ ਟੈਸਟ ਕਪਤਾਨ ਜੋ ਰੂਟ 880 ਅੰਕਾਂ ਦੇ ਨਾਲ ਚੋਟੀ ’ਤੇ ਹੈ। ਜਾਇਸਵਾਲ ਦੇ 750 ਅੰਕ ਹਨ। ਗਿੱਲ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਤੇ ਉਸ ਦੇ 730 ਅੰਕ ਹਨ। ਹੈਰੀ ਬਰੂਕ ਇਸ ਸੂਚੀ ’ਚ ਦੂਜੇ ਸਥਾਨ ’ਤੇ ਹੈ ਜਦਕਿ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਤੇ ਸਟੀਵ ਸਮਿਥ ਦਾ ਨੰਬਰ ਆਉਂਦਾ ਹੈ।

ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ 2026 ’ਚ ਹੁਣ ਤੱਕ ਇਕ ਵੀ ਮੈਚ ਨਹੀਂ ਖੇਡਿਆ ਹੈ। ਟੀਮ ਨੇ ਆਪਣੀ ਪਿਛਲੀ ਲੜੀ ਸਵਦੇਸ਼ ’ਚ ਨਵੰਬਰ ’ਚ ਦੱਖਣੀ ਅਫਰੀਕਾ ਵਿਰੁੱਧ ਖੇਡੀ ਸੀ।

ਗੇਂਦਬਾਜ਼ਾਂ ਦੀ ਸੂਚੀ ’ਚ ਚੋਟੀ ’ਤੇ ਚੱਲ ਰਹੇ ਬੁਮਰਾਹ ਦੇ 879 ਅੰਕ ਹਨ। ਇਸ ਸੂਚੀ ’ਚ ਅਗਲਾ ਸਰਵੋਤਮ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਹੈ ਜਿਹੜਾ 12ਵੇਂ ਸਥਾਨ ’ਤੇ ਹੈ। ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਕ੍ਰਮਵਾਰ 14ਵੇਂ ਤੇ 15ਵੇਂ ਸਥਾਨ ’ਤੇ ਹਨ। ਆਸਟ੍ਰੇਲੀਆ ਦਾ ਮਿਸ਼ੇਲ ਸਟਾਰਕ ਤੇ ਟੈਸਟ ਕਪਤਾਨ ਪੈਟ ਕਮਿੰਸ ਇਕ-ਇਕ ਸਥਾਨ ਦੇ ਫਾਇਦੇ ਨਾਲ ਕ੍ਰਮਵਾਰ ਦੂਜੇ ਤੇ ਚੌਥੇ ਸਥਾਨ ’ਤੇ ਹਨ। ਨਿਊਜ਼ੀਲੈਂਡ ਦਾ ਮੈਟ ਹੈਨਰੀ ਤੀਜੇ ਸਥਾਨ ’ਤੇ ਹੈ।
 


author

Tarsem Singh

Content Editor

Related News