ਇੰਗਲੈਂਡ ਅਤੇ ਨਿਊਜ਼ੀਲੈਂਡ-ਏ ਵਿਚਾਲੇ ਅਭਿਆਸ ਮੈਚ ਡਰਾਅ ''ਤੇ ਹੋਇਆ ਖਤਮ

11/17/2019 1:33:29 PM

ਵੈਲਿੰਗਟਨ : ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਕ੍ਰਿਕਟ ਮੈਚ ਤੋਂ ਪਹਿਲਾਂ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ-ਏ ਖਿਲਾਫ 3 ਦਿਨਾ ਅਭਿਆਸ ਮੈਚ ਖੇਡਿਆ। ਨਿਊਜ਼ੀਲੈਂਡ-ਏ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀ ਪਹਿਲੀ ਪਾਰੀ 6 ਵਿਕਟਾਂ ਗੁਆ ਕੇ 302 ਦੌੜਾਂ 'ਤੇ ਐਲਾਨੀ। ਇਸ ਦੇ ਜਵਾਬ ਵਿਚ ਇੰਗਲੈਂਡ ਦਾ ਸਕੋਰ ਇਕ ਸਮੇਂ 5 ਵਿਕਟਾਂ 'ਤੇ 105 ਦੌੜਾਂ ਸੀ। ਇਸ ਤੋਂ ਬਾਅਦ ਜੋ ਡੇਨਲੀ (68), ਓਲੀ ਪੋਪ (88) ਅਤੇ ਜੋਸ ਬਟਲਰ (116) ਦੌੜਾਂ ਦੀ ਅਹਿਮ ਪਾਰੀ ਨਾਲ ਉਹ 405 ਦੌੜਾਂ ਬਣਾਉਣ 'ਚ ਸਫਲ ਰਹੇ। ਨਿਊਜ਼ੀਲੈਂਡ ਏ ਨੇ ਤੀਜੇ ਅਤੇ ਆਖਰੀ ਦਿਨ ਮੈਚ ਖਤਮ ਹੋਣ ਤਕ ਆਪਣੀ ਦੂਜੀ ਪਾਰੀ ਵਿਚ 8 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ। ਜੋਫਰਾ ਆਰਚਰ ਨੇ 34 ਦੌੜਾਂ ਦੇ ਕੇ 3 ਅਤੇ ਸੈਮ ਕੁਰੇਨ ਨੇ 42 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇੰਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਵੀਰਵਾਰ ਨੂੰ ਟਾਰੰਗਾ ਵਿਖੇ ਖੇਡਿਆ ਜਾਵੇਗਾ।


Related News