ਟੈਸਟ ਕ੍ਰਿਕਟ ਮੇਰੀ ਪਹਿਲ, ਜਲਦ ਕਰਾਂਗਾ ਵਾਪਸੀ : ਭੁਵਨੇਸ਼ਵਰ

03/29/2021 5:34:23 PM

ਪੁਣੇ (ਭਾਸ਼ਾ) : ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਟੈਸਟ ਕ੍ਰਿਕਟ ਹੁਣ ਵੀ ਉਸ ਦੀ ਪਹਿਲ ਹੈ ਅਤੇ ਉਹ ਇੰਡੀਅਨ ਪ੍ਰੀਮੀਅਰ ਲੀਗ ’ਚ ਆਪਣੇ ਕਾਰਜਭਾਰ ਪ੍ਰਬੰਧਨ ਵੱਲ ਆਪਣਾ ਧਿਆਨ ਲਾਏਗਾ। ਉਸ ਦੀਆਂ ਨਜ਼ਰਾਂ ਇਸ ਸਾਲ ਇੰਗਲੈਂਡ ਖਿਲਾਫ ਉਸ ਦੀ ਸਰਜ਼ਮੀਂ ’ਤੇ ਹੋਣ ਵਾਲੀ ਟੈਸਟ ਸੀਰੀਜ਼ ’ਤੇ ਟਿਕੀਆਂ ਹਨ। ਭੁਵਨੇਸ਼ਵਰ ਨੂੰ ਪਿਛਲੇ ਦੋ ਸਾਲਾਂ ਦੌਰਾਨ ਸੱਟਾਂ ਨਾਲ ਜੂਝਣਾ ਪਿਆ ਹੈ।

ਉਸ ਨੇ ਇੰਗਲੈਂਡ ਖ਼ਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਛੇ ਵਿਕਟਾਂ ਲਈਆਂ। ਭੁਵਨੇਸ਼ਵਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਟੈਸਟ ਕ੍ਰਿਕਟ ’ਚ ਵਾਪਸੀ ਬਾਰੇ ਸੋਚ ਰਹੇ ਹਨ ਤਾਂ ਉਸ ਨੇ ਕਿਹਾ ਕਿ ਯਕੀਨੀ ਤੌਰ ’ਤੇ ਟੈਸਟ ਕ੍ਰਿਕਟ ’ਚ ਵਾਪਸੀ ਮੇਰਾ ਟੀਚਾ ਹੈ। ਮੈਂ ਲਾਲ ਗੇਂਦ ਦੀ ਕ੍ਰਿਕਟ ਨੂੰ ਧਿਆਨ ’ਚ ਰੱਖ ਕੇ ਤਿਆਰੀ ਕਰਾਂਗਾ। ਹਾਲਾਂਕਿ ਟੈਸਟ ਮੈਚਾਂ ਲਈ ਕਿਸ ਤਰ੍ਹਾਂ ਚੋਣ ਕੀਤੀ ਜਾਂਦੀ ਹੈ, ਇਹ ਵੱਖਰਾ ਵਿਸ਼ਾ ਹੈ।

ਇੰਗਲੈਂਡ ਖ਼ਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਵਰਚੁਅਲ ਪੱਤਰਕਾਰ ਸੰਮੇਲਨ ’ਚ ਗੱਲਬਾਤ ਕਰਦਿਆਂ ਭੁਵਨੇਸ਼ਵਰ ਨੇ ਕਿਹਾ, ‘‘ਆਈ. ਪੀ. ਐੱਲ. ਦੌਰਾਨ ਕਾਰਜਭਾਰ ਪ੍ਰਬੰਧਨ ਅਤੇ ਮੇਰਾ ਅਭਿਆਸ ਟੈਸਟ ਕ੍ਰਿਕਟ ਨੂੰ ਧਿਆਨ ’ਚ ਰੱਖ ਕੇ ਹੋਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਅੱਗੇ ਕਾਫੀ ਟੈਸਟ ਕ੍ਰਿਕਟ ਖੇਡੀ ਜਾਣੀ ਹੈ ਤੇ ਮੇਰੀ ਪਹਿਲ ਹੁਣ ਵੀ ਟੈਸਟ ਕ੍ਰਿਕਟ ਹੈ। ਮੈਂ ਟੈਸਟ ਸੀਰੀਜ਼ ਦੀ ਤਿਆਰੀ ’ਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਮੈਂ ਲੰਬੀਆਂ ਯੋਜਨਾਵਾਂ ਬਣਾਉਣੀਆਂ ਛੱਡ ਦਿੱਤੀਆਂ ਹਨ ਕਿਉਂਕਿ ਪਿੱਛੇ ਜਿਹੇ ਕਈ ਚੀਜ਼ਾਂ ਮੇਰੇ ਅਨੁਕੂਲ ਨਹੀਂ ਰਹੀਆਂ। ਭਾਵੇਂ ਹੀ ਸੱਟਾਂ ਕਾਰਨ ਅਜਿਹਾ ਹੋ ਰਿਹਾ ਹੈ, ਫਾਰਮ ਕਾਰਨ। ਇੰਗਲੈਂਡ ਦੌਰੇ ’ਤੇ ਕਾਫੀ ਕ੍ਰਿਕਟ ਖੇਡੀ ਜਾਣੀ ਹੈ, ਇਸ ਲਈ ਮੈਂ ਆਪਣੇ ਆਪ ਨੂੰ ਫਿੱਟ ਰੱਖਣਾ ਚਾਹਾਂਗਾ।


Anuradha

Content Editor

Related News