ਤੇਪੇ ਸਿਗੇਮਨ ਇੰਟਰਨੈਸ਼ਨਲ ਸ਼ਤਰੰਜ : ਯੂ. ਐੱਸ. ਏ. ਦੇ ਨੀਮਨ ਹੰਸ ਮੋਕੇ ਤੋਂ ਹਾਰੇ ਅਰਜੁਨ
Friday, May 06, 2022 - 01:58 PM (IST)
ਮਾਲਮੋ, ਸਡੀਡਨ (ਨਿਕਲੇਸ਼ ਜੈਨ)- ਤੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ 'ਚ ਭਾਰਤ ਦੇ ਯੁਵਾ ਗ੍ਰਾਂਡ ਮਾਸਟਰ 18 ਸਾਲਾ ਅਰਜੁਨ ਐਰੀਗਾਸੀ ਦਾ ਜੇਤੂ ਰੱਥ ਯੂ. ਐੱਸ. ਏ. ਦੇ ਨੀਮਨ ਹੰਸ ਮੋਕੇ ਨੇ ਰੋਕ ਲਿਆ। ਲਗਾਤਾਰ ਦੋ ਜਿੱਤ ਦੇ ਨਾਲ ਸਿੰਗਲ ਬੜ੍ਹਤ 'ਤੇ ਚਲ ਰਹੇ ਅਰਜੁਨ ਨੂੰ ਤੀਜੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਧਨੁਸ਼ ਨੇ ਸਾਧਿਆ ਗੋਲਡ 'ਤੇ ਨਿਸ਼ਾਨਾ, ਸ਼ੌਰਿਆ ਨੇ ਜਿੱਤਿਆ ਕਾਂਸੀ, ਬੈਡਮਿੰਟਨ 'ਚ ਵੀ ਮਿਲਿਆ ਸੋਨ ਤਮਗਾ
ਕਾਲੇ ਮੋਹਰਿਆਂ ਨਾਲ ਖੇਡ ਰਹੇ ਅਰਜੁਨ ਨੇ ਸਲਵਾ ਡਿਫੈਂਸ 'ਚ ਠੀਕ ਸਥਿਤੀ ਹਾਸਲ ਕਰ ਲਈ ਸੀ ਤੇ ਉਹ ਡਰਾਅ ਦੇ ਉਦੇਸ਼ ਨਾਲ ਅੱਗੇ ਵਧ ਰਹੇ ਸਨ ਪਰ ਜਿੱਤ ਹਾਸਲ ਕਰਨ ਲਈ ਉਨ੍ਹਾਂ ਨੇ ਖੇਡ ਦੀ 34ਵੀਂ ਚਾਲ 'ਚ ਖ਼ਤਰਾ ਉਠਾਇਆ ਤੇ ਇਸ ਤੋਂ ਬਾਅਦ ਨੀਮਨ ਨੇ ਡਰਾਅ ਦਾ ਉਦੇਸ਼ ਅੱਗੇ ਦਿਖਾਉਂਦੇ ਹੋਏ 68 ਚਾਲਾਂ ਤਕ ਚਲੇ ਮੁਕਾਬਲੇ 'ਚ ਅਰਜੁਨ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ : ਚੀਨ 'ਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ ਮੁਲਤਵੀ, ਇਸ ਕਾਰਨ ਲਿਆ ਗਿਆ ਫ਼ੈਸਲਾ
ਇਸ ਜਿੱਤ ਨਾਲ ਨੀਮਨ ਦੋ ਅੰਕਾਂ ਨਾਲ ਅਰਜੁਨ 'ਤੇ ਨਿੱਜੀ ਜਿੱਤ ਦੇ ਚਲਦੇ ਪਹਿਲੇ ਸਥਾਨ 'ਤੇ ਪੁੱਜ ਗਏ ਹਨ ਜਦਕਿ ਅਰਜੁਨ 2 ਅੰਕਾਂ ਨਾਲ ਦੂਜੇ ਸਥਾਨ 'ਤੇ ਚਲ ਰਹੇ ਹਨ। ਤੀਜੇ ਰਾਊਂਡ 'ਚ ਹੋਰਨਾਂ ਨਤੀਜਿਆਂ 'ਚ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੇ ਸਡੀਡਨ ਦੇ ਨਿਲਸ ਗ੍ਰੇਡੇਲੀਊਸ ਨਾਲ, ਯੂ. ਐੱਸ. ਈ. ਦੇ ਸਲੇਮ ਸਾਲੇਹ ਨੇ ਸਪੇਨ ਦੇ ਅਲੇਕਸੀ ਸ਼ਿਰੋਵ ਨੂੰ ਤੇ ਨੀਦਰਲੈਂਡ ਦੇ ਵਾਨ ਫਾਰੇਸਟ ਜਾਰਡਨ ਨੇ ਇੰਗਲੈਂਡ ਦੇ ਮਾਈਕਲ ਐਡਮਸ ਨਾਲ ਬਾਜ਼ੀ ਡਰਾਅ ਖੇਡੀ। 8 ਗ੍ਰਾਂਡ ਮਾਸਟਰਾਂ ਦੇ ਦਰਮਿਆਨ ਰਾਊਂਡ ਰੌਬਿਨ ਆਧਾਰ 'ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਅਜ੍ 4 ਰਾਊਂਡ ਹੋਰ ਖੇਡੇ ਜਾਣੇ ਬਾਕੀ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।