ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਕਰਾਇਆ ਵਿਆਹ, ਢਾਈ ਸਾਲ ਦੀ ਹੈ ਬੇਟੀ

11/18/2017 5:00:33 PM

ਨਵੀਂ ਦਿੱਲੀ (ਬਿਊਰੋ)— ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਬੁਆਇਫਰੈਂਡ ਐਲੇਕਸਿਸ ਓਹਾਨੀਅਨ ਨਾਲ ਵਿਆਹ ਕਰਵਾ ਲਿਆ। ਐਲੇਕਸਿਸ ਬਿਜ਼ਨੈੱਸਮੈਨ ਹਨ। ਉਹ ਰੇਡਿਕਟ ਕੰਪਨੀ  ਦੇ ਕੋ-ਫਾਊਂਡਰ ਹਨ। ਸੇਰੇਨਾ-ਐਲੇਕਸਿਸ ਦੇ ਵਿਆਹ ਵਿਚ ਅਮਰੀਕਨ ਟੀਵੀ ਰੀਅਲਿਟੀ ਸਟਾਰ ਕਿਮ ਕਾਰਦਸ਼ਿਅਨ, ਸਿੰਗਰ ਬੇਯੋਂਸੇ, ਟੈਨਿਸ ਖਿਡਾਰਨ ਕੈਰੋਲਿਨਾ ਵੋਂਜਿਆਕੀ ਨਜ਼ਰ  ਆਈ। ਵੈਡਿੰਗ ਬਿਊਟੀ ਐਂਡ ਬੀਸਟ ਥੀਮ ਉੱਤੇ ਹੋਈ ਸੀ। ਇਹ ਗਰੈਂਡ ਵੈਡਿੰਗ ਨਿਊ ਆਰਲੀਅੰਸ ਸ਼ਹਿਰ ਵਿਚ ਹੋਈ, ਜਿਸ ਵਿਚ ਕਰੀਬ 250 ਗੈਸਟ ਸ਼ਾਮਲ ਹੋਏ ਸਨ। ਸਤੰਬਰ ਵਿਚ ਹੀ ਸੇਰੇਨਾ ਨੇ ਬੇਟੀ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਦਸੰਬਰ, 2016 ਵਿਚ ਕਪਲ ਨੇ ਕੁੜਮਾਈ ਕੀਤੀ ਸੀ। ਇਨ੍ਹਾਂ ਦਾ ਅਫੇਅਰ ਕਰੀਬ 2 ਸਾਲ ਤੱਕ ਚੱਲਿਆ।

ਵਿਆਹ 'ਚ ਮਹਿਮਾਨ ਨਹੀਂ ਲਿਆ ਸਕਦੇ ਸਨ ਮੋਬਾਇਲ
ਸੇਰੇਨਾ-ਐਲੇਕਸਿਸ ਦੇ ਵਿਆਹ ਵਿਚ ਮਹਿਮਾਨਾਂ ਨੂੰ ਮੋਬਾਇਲ ਲਿਆਉਣ ਦੀ ਆਗਿਆ ਨਹੀਂ ਸੀ। ਅਜਿਹਾ ਤਾਂ ਕਰਕੇ ਸੀ ਤਾਂ ਜੋ ਵਿਆਹ ਦੀਆਂ ਤਸਵੀਰਾਂ ਬਾਹਰ ਨਾ ਜਾਣ। ਇਸ ਗਰੈਂਡ ਵੈਡਿੰਗ ਦੀ ਫੋਟੋਸ਼ੂਟ ਦਾ ਕਾਂਟਰੈਕਟ ਵੋਗ ਮੈਗਜ਼ੀਨ ਨੂੰ ਦਿੱਤਾ ਗਿਆ ਸੀ। ਵਿਆਹ ਵਿਚ ਆਏ ਮਹਿਮਾਨਾਂ ਨੂੰ ਉਨ੍ਹਾਂ ਦੇ ਨਾਮ ਦੀ ਗੋਲਡਨ ਟਰਾਫੀ ਭੇਂਟ ਕੀਤੀ ਗਈ ਸੀ। ਦੱਸ ਦਈਏ ਕਿ ਇਹ ਕਪਲ 2015 ਤੋਂ ਇਕ-ਦੂਜੇ ਨੂੰ ਡੇਟ ਕਰ ਰਿਹਾ ਸੀ। 36 ਸਾਲ ਦੀ ਸੇਰੇਨਾ ਐਲੇਕਸਿਸ ਤੋਂ ਉਮਰ ਵਿਚ 2 ਸਾਲ ਵੱਡੀ ਹੈ।


Related News