ਟੈਨਿਸ ਸਟਾਰ ਕੈਰੋਲਿਨ ਨੇ ਬਿਕਨੀ ਵਿਚ ਕਰਵਾਇਆ ਫੋਟੋਸ਼ੂਟ

12/31/2019 2:32:19 AM

ਨਵੀਂ ਦਿੱਲੀ— ਟੈਨਿਸ ਦੀ ਦੁਨੀਆ ਵਿਚ ਕੁਝ ਖਿਡਾਰਨਾਂ ਅਜਿਹੀਆਂ ਹਨ, ਜਿਨ੍ਹਾਂ ਨੇ ਭਾਵੇਂ ਹੀ ਖਿਤਾਬ ਜ਼ਿਆਦਾ ਨਹੀਂ ਜਿੱਤੇ ਪਰ ਉਨ੍ਹਾਂ ਦੀ ਪ੍ਰਸਿੱਧੀ ਹਮੇਸ਼ਾ ਚੋਟੀ 'ਤੇ ਰਹਿੰਦੀ ਹੈ। ਡੈਨਮਾਰਕ ਦੀ 29 ਸਾਲਾ ਕੈਰੋਲਿਨ ਵੋਜਨਿਆਕੀ ਨੇ ਇਕਲੌਤਾ ਗ੍ਰੈਂਡ ਸਲੈਮ ਖਿਤਾਬ 2018 ਵਿਚ ਆਸਟਰੇਲੀਅਨ ਓਪਨ ਦੇ ਰੂਪ ਵਿਚ ਜਿੱਤਿਆ ਸੀ ਪਰ ਸੋਸ਼ਲ ਮੀਡੀਆ  'ਤੇ ਉਸਦੇ ਫਾਲੋਅਰਸ ਦੀ ਗਿਣਤੀ ਲੱਖਾਂ ਵਿਚ ਹੈ। ਵੋਜਨਿਆਕੀ ਵੀ ਆਪਣੇ ਇਨ੍ਹਾਂ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੀ।
ਕੁਝ ਦਿਨ ਪਹਿਲਾਂ ਹੀ ਵੋਜਨਿਆਕੀ ਨੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਜਦੋਂ ਉਸ ਨੇ ਆਪਣੀਆਂ ਨਵੀਆਂ ਗਲੈਮਰਸ ਤਸਵੀਰਾਂ ਪੋਸਟ ਕੀਤੀਆਂ। ਦਰਅਸਲ ਵੋਜਨਿਆਕੀ ਨੇ ਮਸ਼ਹੂਰ ਪੱਤਰਿਕਾ ਸਪੋਰਟਸ ਇਲੈਸਟ੍ਰੇਟਡ ਲਈ ਫਿਰ ਖਾਸ ਬਿਕਨੀ ਵਿਚ ਫੋਟੋ ਸ਼ੂਟ ਕਰਵਾਇਆ। ਡੈਨਮਾਰਕ ਦੀ ਸੁੰਦਰੀ ਨੇ ਇਹ ਫੋਟੋਸ਼ੂਟ ਉੱਤਰੀ ਅਮਰੀਕਾ ਦੇ ਖੂਬਸੂਰਤ ਤੁਰਕਸ ਐਂਡ ਕੇਕੋਸ ਦੀਪ 'ਤੇ ਕਰਵਾਇਆ ਹੈ। ਲਾਲ ਰੰਗ ਦੀ ਬਿਕਨੀ ਵਿਚ ਵੋਜਨਿਆਕੀ ਦੀ ਫਿੱਗਰ ਕਹਿਰ ਢਾਹ ਰਹੀ ਹੈ। ਵੱਡੀ ਗਿਣਤੀ ਵਿਚ ਪ੍ਰਸ਼ੰਸਕਾਂ ਨੇ ਵੋਜਨਿਆਕੀ ਦੀ ਫਿੱਗਰ ਤੇ ਉਸਦੀ ਫਿਟਨੈੱਸ ਦੀ ਪ੍ਰਸ਼ੰਸਾ ਕੀਤੀ ਹੈ।
ਕੁਝ ਸਮੇਂ ਪਹਿਲਾਂ ਹੀ ਵੋਜਨਿਆਕੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਹੁਣ ਉਹ ਜ਼ਿੰਦਗੀ ਬਿੰਦਾਸ ਹੋ ਕੇ ਤੇ ਬਿਨਾਂ ਤਣਾਅ ਦੇ ਜਿਊਣਾ ਚਾਹੁੰਦੀ ਹੈ। ਕਰੀਅਰ ਵਿਚ ਕਈ ਉਤਾਰ-ਚੜ੍ਹਾਅ ਝੱਲ ਚੁੱਕੀ ਵੋਜਨਿਆਕੀ ਵਿਸ਼ਵ ਦੀ ਨੰਬਰ ਇਕ ਖਿਡਾਰੀ ਰਹਿਣ ਦੇ ਬਾਵਜੂਦ ਗ੍ਰੈਂਡ ਸਲੈਮ ਵਿਚ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।


Gurdeep Singh

Edited By Gurdeep Singh