ਟੈਨਿਸ ਸਟਾਰ ਬਿਆਂਕਾ ਬਣੀ ਕੈਨੇਡਾ ਐਥਲੀਟ ਆਫ ਦਿ ਈਅਰ

Tuesday, Dec 10, 2019 - 05:21 PM (IST)

ਟੈਨਿਸ ਸਟਾਰ ਬਿਆਂਕਾ ਬਣੀ ਕੈਨੇਡਾ ਐਥਲੀਟ ਆਫ ਦਿ ਈਅਰ

ਸਪੋਰਟਸ ਡੈਸਕ— ਯੂ. ਐੱਸ. ਓਪਨ ਚੈਂਪੀਅਨ ਬਿਆਂਕਾ ਐਂਡਰੀਸਕੁ ਪਹਿਲੀ ਟੈਨਿਸ ਖਿਡਾਰਣ ਬਣ ਗਈ ਹੈ ਜਿਸ ਨੂੰ ਕਨਾਡਾ ਦਾ ਸਰਵਸ਼੍ਰੇਸ਼ਠ ਐਥਲੀਟ ਆਫ ਦ ਈਅਰ ਐਵਾਡਰ ਨਾਲ ਨਵਾਜ਼ਿਆ ਗਿਆ ਹੈ। ਬਿਆਂਕਾ ਨੇ ਐਵਾਡਰ 'ਤੇ ਖੁਸ਼ੀ ਜਤਾਉਂਦੀ ਹੋਈ ਕਿਹਾ, ''ਵਾਹ, ਮੈਂ ਇਸ ਐਵਾਰਡ ਨੂੰ ਪਾ ਕੇ ਬਹੁਤ ਖੁਸ਼ ਹਾਂ। ਮੇਰੇ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਮੈਂ ਇਹ ਐਵਾਡਰ ਜਿੱਤਣ ਵਾਲੀ ਪਹਿਲੀ ਟੈਨਿਸ ਖਿਡਾਰਣ ਹਾਂ। ਕੈਨੇਡਾ ਦੇ ਲੋਕਾਂ ਦੇ ਸਮਰਥਨ ਦੇ ਬਿਨਾਂ ਮੈਨੂੰ ਜੋ ਸਫਲਤਾ ਮਿਲੀ ਹੈ ਉਹ ਸੰਭਵ ਹੀ ਨਹੀਂ ਹੁੰਦੀ।PunjabKesariਕੈਨੇਡਾ ਦੇ ਟਾਪ ਐਥਲੀਟਾਂ ਨੂੰ ਹਰ ਸਾਲ ਦੇਸ਼ ਦੇ ਇਸ ਸਰਵਸ਼੍ਰੇਸ਼ਠ ਐਵਾਰਡ ਨਾਲ ਸਨਮਾਨਤ ਕੀਤਾ ਜਾਂਦਾ ਹੈ ਅਤੇ 19 ਸਾਲ ਦੀ ਬਿਆਂਕਾ ਨੂੰ ਸਾਲ 2019 'ਚ ਉਨ੍ਹਾਂ ਦੇ ਸਫਲ ਪ੍ਰਦਰਸ਼ਨ ਲਈ ਇਸ ਵਾਰ ਸਨਮਾਨਤ ਕੀਤਾ ਗਿਆ ਹੈ।ਬਿਆਂਕਾ ਕੈਨੇਡਾ ਦੀ ਪਹਿਲੀ ਖਿਡਾਰਨ ਹੈ ਜਿਸ ਨੇ ਸਿੰਗਲਜ਼ ਗਰੈਂਡ ਸਲੇਮ ਜਿੱਤਿਆ ਹੈ। ਉਹ ਯੂ. ਐੱਸ ਓਪਨ 'ਚ ਜੇਤੂ ਰਹੀ ਸੀ ਜਿੱਥੇ ਉਸ ਨੇ ਫਾਈਨਲ 'ਚ 23 ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ ਨੂੰ ਹਰਾਇਆ ਸੀ।PunjabKesari


Related News