ਕੋਰੋਨਾ ਟੀਕਾ ਨਾ ਲਗਵਾਉਣ ਵਾਲੇ ਟੈਨਿਸ ਖਿਡਾਰੀਆਂ ਨੂੰ ਆਸਟ੍ਰੇਲੀਆ ਓਪਨ ਲਈ ਨਹੀਂ ਮਿਲੇਗਾ ਵੀਜ਼ਾ
Tuesday, Oct 19, 2021 - 04:01 PM (IST)
ਮੈਲਬੌਰਨ (ਭਾਸ਼ਾ)- ਜਨਵਰੀ ਵਿਚ ਆਸਟਰੇਲੀਆਈ ਓਪਨ ਦੌਰਾਨ ਉਨ੍ਹਾਂ ਟੈਨਿਸ ਖਿਡਾਰੀਆਂ ਨੂੰ ਵੀਜ਼ਾ ਨਹੀਂ ਮਿਲੇਗਾ, ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ ਹੈ। ਵਿਕਟੋਰੀਆ ਦੇ ਪ੍ਰਧਾਨ ਮੰਤਰੀ ਡੈਨੀਅਲ ਐਂਡਰਿਊਜ਼ ਪਹਿਲਾਂ ਹੀ ਘਰੇਲੂ ਖੇਡ ਲੀਗਾਂ ਵਿਚ ਖੇਡ ਰਹੇ ਖਿਡਾਰੀਆਂ ਅਤੇ ਸਿਹਤ ਸਮੇਤ ਕੁਝ ਖੇਤਰਾਂ ਵਿਚ ਕੰਮ ਕਰਨ ਵਾਲਿਆਂ ਲਈ ਟੀਕਾ ਲਾਜ਼ਮੀ ਕਰ ਚੁੱਕੇ ਹਨ।
ਉਨ੍ਹਾਂ ਨੇ ਹੁਣ ਵਿਦੇਸ਼ਾਂ ਤੋਂ ਇੱਥੇ ਆਉਣ ਵਾਲੇ ਟੈਨਿਸ ਖਿਡਾਰੀਆਂ ਲਈ ਵੀ ਟੀਕਾਕਰਣ ਲਾਜ਼ਮੀ ਕਰ ਦਿੱਤਾ ਹੈ। ਉਨ੍ਹਾਂ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਅਜਿਹੇ ਕਿਸੇ ਵੀ ਖਿਡਾਰੀ ਨੂੰ ਇੱਥੇ ਲਈ ਵੀਜ਼ਾ ਮਿਲੇਗਾ, ਜਿਸ ਨੂੰ ਟੀਕਾ ਨਾ ਲੱਗਾ ਹੋਵੇ। ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਵੀ ਤੁਹਾਨੂੰ ਕੁਝ ਹਫ਼ਤਿਆਂ ਲਈ ਇਕਾਂਤਵਾਸ ਰਹਿਣਾ ਪਏਗਾ।' ਆਸਟਰੇਲੀਆ 18 ਮਹੀਨਿਆਂ ਵਿਚ ਪਹਿਲੀ ਵਾਰ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਦੁਬਾਰਾ ਖੋਲਣ ਦੀ ਤਿਆਰੀ ਵਿਚ ਹੈ। ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਲੋਕਾਂ ਲਈ ਪਾਬੰਦੀਆਂ ਘੱਟ ਰਹਿਣਗੀਆਂ।