6 ਫੁੱਟ 5 ਇੰਚ ਲੰਬੇ ਟੈਨਿਸ ਖਿਡਾਰੀ ਕੇਵਿਨ ਐਂਡਰਸਨ ਨੇ ਲਿਆ 35 ਸਾਲ ਦੀ ਉਮਰ ''ਚ ਸੰਨਿਆਸ

Wednesday, May 04, 2022 - 01:16 PM (IST)

6 ਫੁੱਟ 5 ਇੰਚ ਲੰਬੇ ਟੈਨਿਸ ਖਿਡਾਰੀ ਕੇਵਿਨ ਐਂਡਰਸਨ ਨੇ ਲਿਆ 35 ਸਾਲ ਦੀ ਉਮਰ ''ਚ ਸੰਨਿਆਸ

ਸਪੋਰਟਸ ਡੈਸਕ- ਦੱਖਣੀ ਅਫਰੀਕਾ ਦੇ ਧਾਕੜ ਟੈਨਿਸ ਖਿਡਾਰੀ ਤੇ ਦੋ ਵਾਰ ਦੇ ਗ੍ਰੈਂਡ ਸਲੈਮ ਉਪ ਜੇਤੂ ਕੇਵਿਨ ਐਂਡਰਸਨ ਨੇ ਮੰਗਲਵਾਰ ਨੂੰ 35 ਸਾਲ ਦੀ ਉਮਰ 'ਚ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਿਆ। 6 ਫੁੱਟ 8 ਇੰਚ ਲੰਬੇ ਐਂਡਰਸਨ 2017 'ਚ ਯੂ. ਐੱਸ. ਓਪਨ ਦੇ ਫਾਈਨਲ 'ਚ ਰਾਫੇਲ ਨਡਾਲ ਤੋਂ ਹਾਰ ਗਏ ਸਨ।

ਇਸ ਤੋਂ ਬਾਅਦ ਉਹ 2018 'ਚ ਵਿੰਬਲਡਨ ਦੇ ਫਾਈਨਲ 'ਚ ਪੁੱਜੇ ਸਨ ਜਿੱਥੇ ਉਨ੍ਹਾਂ ਨੂੰ ਨੋਵਾਕ ਜੋਕੋਵਿਚ ਤੋਂ ਹਾਰ ਝਲਣੀ ਪਈ ਸੀ। ਐਂਡਰਸਨ ਨੇ 7 ਏ. ਟੀ. ਪੀ. ਟੂਰ ਖਿਤਾਬ ਜਿੱਤੇ। ਉਨ੍ਹਾਂ 'ਚੋਂ ਪਿਛਲੇ ਸਾਲ ਜੁਲਾਈ 'ਚ ਨਿਊਪੋਰਟ 'ਚ ਜਿੱਤਿਆ ਗਿਆ ਹਾਲ ਆਫ਼ ਫੇਮ ਟੈਨਿਸ ਚੈਂਪੀਅਨਸ਼ਿਪ ਵੀ ਸ਼ਾਮਲ ਹੈ। ਉਨ੍ਹਾਂ ਕਿਹਾ- ਟੈਨਿਸ ਦੇ ਕਾਰਨ ਮੈਂ ਦੱਖਣੀ ਅਫਰੀਕਾ 'ਚ ਜੋਹਾਨਿਸਬਰਗ 'ਚ ਆਪਣੀਆਂ ਜੜ੍ਹਾਂ ਤੋਂ ਬਾਹਰ ਨਿਕਲ ਕੇ ਅਸਲ ਦੁਨੀਆ ਨਾਲ ਰੂਬਰੂ ਹੋਇਆ। ਇਸ ਨਾਲ ਮੈਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਤੇ ਭਾਵਨਾਵਾਂ ਦਾ ਤਜਰਬਾ ਹੋਇਆ।


author

Tarsem Singh

Content Editor

Related News