ਤੇਂਦੁਲਕਰ ਸਮੇਤ ਕਈ ਦਿੱਗਜਾਂ ਨੇ ਕੁਲਦੀਪ ਦੀ ਹੈਟ੍ਰਿਕ ਦੀ ਕੀਤੀ ਤਾਰੀਫ

Friday, Sep 22, 2017 - 05:13 PM (IST)

ਤੇਂਦੁਲਕਰ ਸਮੇਤ ਕਈ ਦਿੱਗਜਾਂ ਨੇ ਕੁਲਦੀਪ ਦੀ ਹੈਟ੍ਰਿਕ ਦੀ ਕੀਤੀ ਤਾਰੀਫ

ਕੋਲਕਾਤਾ—ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਸਮੇਤ ਕਈ ਦਿੱਗਜਾਂ ਨੇ ਆਸਟਰੇਲੀਆ ਖਿਲਾਫ ਦੂਜੇ ਵਨਡੇ 'ਚ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੂੰ ਮਿਲੀ ਹੈਟ੍ਰਿਕ ਦੀ ਤਾਰੀਫ ਕੀਤੀ ਹੈ। ਕੁਲਦੀਪ ਨੇ ਵੀਰਵਾਰ ਨੂੰ ਮੈਥਿਊ ਵੇਡ, ਏਸ਼ਟੋਨ ਏਗਰ ਅਤੇ ਪੈਟ ਕਮਿੰਸ ਦੀਆਂ ਵਿਕਟਾਂ ਲਗਾਤਾਰ ਤਿੰਨ ਗੇਂਦਾਂ 'ਚ ਲਈਆਂ ਹਨ। ਉਹ ਚੇਤਨ ਸ਼ਰਮਾ ਅਤੇ ਕਪਿਲ ਦੇਵ ਤੋਂ ਬਾਅਦ ਵਨਡੇ ਕ੍ਰਿਕਟ 'ਚ ਹੈਟ੍ਰਿਕ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ।
ਤੇਂਦੁਲਕਰ ਨੇ ਟਵਿਟਰ 'ਚ ਲਿਖਿਆ ਕਿ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਲ ਨੇ ਨਾ ਸਿਰਫ ਚੰਗੀ ਗੇਂਦਬਾਜ਼ੀ ਕੀਤੀ ਗਲਕਿ ਮੈਚ ਦਾ ਪਾਸਾ ਵੀ ਪਟਲ ਦਿੱਤਾ। ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਦੀ ਸ਼ਾਨਦਾਰ ਬੱਲੇਬਾਜ਼ੀ। 
ਗਾਂਗੁਲੀ ਨੇ ਕਿਹਾ ਕਿ ਇਹ ਖੀਸ ਸਪੈਲ ਸੀ। ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਹਾਲੇ ਉਸ ਨੂੰ ਲੰਬਾ ਸਫਰ ਤੈਅ ਕਰਨਾ ਹੈ ਅਤੇ ਉਹ ਟੀਮ ਲਈ ਅਨਮੋਲ ਹਨ। ਕਪਿਲ ਨੇ 1991 ਏਸ਼ੀਆ ਕੱਪ ਫਾਈਨਲ 'ਚ ਸ਼੍ਰੀਲੰਕਾ ਖਿਲਾਫ ਈਡਨ ਗਾਰਡਨ 'ਤੇ ਹੀ ਹੈਟ੍ਰਿਕ ਲਗਾਈ ਸੀ। ਉੱਥੇ ਹੀ ਹਰਭਜਨ ਸਿੰਘ ਨੇ 2001 'ਚ ਕੋਲਕਾਤਾ ਟੈਸਟ 'ਚ ਆਸਟਰੇਲੀਆ ਖਿਲਾਫ ਹੈਟ੍ਰਿਕ ਬਣਾਈ ਸੀ। ਹਰਭਜਨ ਅਤੇ ਕੁਲਦੀਪ ਦੀ ਹੈਟ੍ਰਿਕ 'ਚ ਤੁਲਨਾ ਦੇ ਸਵਾਲ 'ਤੇ ਉਸ ਸਮੇਂ ਕਪਤਾਨ ਰਹੇ ਗਾਂਗੁਲੀ ਨੇ ਕਿਹਾ ਕਿ ਮੈਂ ਤੁਲਨਾ ਨਹੀਂ ਕਰਨਾ ਚਾਹੁੰਦਾ। ਹੈਟ੍ਰਿਕ ਬਣਾਉਣਾ ਆਸਾਨ ਨਹੀਂ ਹੁੰਦਾ। ਕੁਲਦੀਪ ਦੇ ਆਈ.ਪੀ.ਐੱਲ. ਕਪਤਾਨ ਗੌਤਮ ਗੰਭੀਰ ਨੇ ਕਿਹਾ ਕਿ ਤੁਹਾਡੀ ਜਰਸੀ ਦਾ ਰੰਗ ਕੇ.ਕੇ.ਆਰ. ਦੀ ਬਜਾਏ ਬੀ.ਸੀ.ਸੀ.ਆਈ. ਦਾ ਬਲੂ ਭਾਵੇ ਹੀ ਹੋਵੇ ਪਰ ਗੇਂਦਬਾਜ਼ੀ ਦੇ ਤੇਵਰਾਂ 'ਚ ਕੋਈ ਬਦਲਾਅ ਨਹੀਂ। ਸ਼ਾਬਾਸ਼।


Related News