ਤਕਨਾਲੋਜੀ ਮਦਦਗਾਰ ਹੋਣੀ ਚਾਹੀਦੀ ਹੈ, ਧਿਆਨ ਭਟਕਾਉਣ ਵਾਲੀ ਨਹੀਂ: ਸਚਿਨ ਤੇਂਦੁਲਕਰ
Monday, Nov 16, 2026 - 01:52 PM (IST)
ਮੁੰਬਈ : ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ (ISPL) ਸੀਜ਼ਨ 4 ਦੀ ਖਿਡਾਰੀਆਂ ਦੀ ਨਿਲਾਮੀ ਦੌਰਾਨ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਯੁਵਾ ਖਿਡਾਰੀਆਂ ਨੂੰ ਖੇਡ ਵਿੱਚ ਤਕਨਾਲੋਜੀ ਅਤੇ ਕੁਦਰਤੀ ਪ੍ਰਤਿਭਾ ਵਿਚਾਲੇ ਸੰਤੁਲਨ ਬਣਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਸਿਖਲਾਈ ਵਿੱਚ ਮਦਦਗਾਰ ਹੋ ਸਕਦੀ ਹੈ, ਪਰ ਮੈਦਾਨ 'ਤੇ ਉੱਤਰ ਕੇ ਖਿਡਾਰੀਆਂ ਨੂੰ ਆਪਣੇ ਅਵਚੇਤਨ ਮਨ ਅਤੇ ਕੁਦਰਤੀ ਖੇਡ 'ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
ਸਚਿਨ ਨੇ ਆਈ.ਐੱਸ.ਪੀ.ਐੱਲ. ਦੀ ਪਾਰਦਰਸ਼ੀ ਚੋਣ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਤਿਭਾ ਵਗਦੇ ਪਾਣੀ ਵਾਂਗ ਹੁੰਦੀ ਹੈ, ਜੋ ਆਪਣਾ ਰਾਹ ਆਪ ਲੱਭ ਲੈਂਦੀ ਹੈ। ਉਨ੍ਹਾਂ ਸੀਜ਼ਨ 3 ਦੇ ਪ੍ਰਦਰਸ਼ਨ ਦੇ ਆਧਾਰ 'ਤੇ ਮਹਾਰਾਸ਼ਟਰ ਦੀ ਸੱਯਦ ਮੁਸ਼ਤਾਕ ਅਲੀ ਟ੍ਰਾਫ਼ੀ ਟੀਮ 'ਚ ਚੁਣੇ ਗਏ ਵਿਵੇਕ ਸ਼ੇਲਾਰ ਦੀ ਉਦਾਹਰਣ ਦਿੱਤੀ। ਇਸ ਸਮਾਗਮ ਵਿੱਚ ਸੈਫ਼ ਅਲੀ ਖ਼ਾਨ, ਕਰੀਨਾ ਕਪੂਰ ਖ਼ਾਨ, ਆਸ਼ੀਸ਼ ਸ਼ੇਲਾਰ ਅਤੇ ਚੋਣਕਾਰ ਜਤਿਨ ਪਰਾੰਜਪੇ ਵੀ ਮੌਜੂਦ ਸਨ। ਉਨ੍ਹਾਂ ਨੌਜਵਾਨਾਂ ਨੂੰ ਦਬਾਅ ਤੋਂ ਮੁਕਤ ਹੋ ਕੇ ਕ੍ਰਿਕਟ ਦਾ ਆਨੰਦ ਮਾਣਨ ਦਾ ਸੁਨੇਹਾ ਦਿੱਤਾ।
