ਤਕਨੀਕੀ ਸੁਧਾਰ ਨਾਲ ਇਸ ਪਾਰੀ ’ਚ ਮਦਦ ਮਿਲੀ : ਗਿੱਲ
Sunday, Nov 03, 2024 - 10:52 AM (IST)
ਮੁੰਬਈ, (ਭਾਸ਼ਾ)– ਸ਼ੁਭਮਨ ਗਿੱਲ ਦਾ ਮੰਨਣਾ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਕੀਤੇ ਗਏ ਤਕਨੀਕੀ ਸੁਧਾਰ ਨੂੰ ਦੇਖਣ ਨਾਲ ਉਸ ਨੂੰ ਸ਼ਨੀਵਾਰ ਨੂੰ ਇੱਥੇ ਤੀਜੇ ਤੇ ਆਖਰੀ ਟੈਸਟ ਵਿਚ ਸ਼ਾਨਦਾਰ 90 ਦੌੜਾਂ ਦੀ ਪਾਰੀ ਨੂੰ ਬਿਹਤਰ ਬਣਾਉਣ ਵਿਚ ਮਦਦ ਮਿਲੀ, ਜਿਸ ਨੇ ਭਾਰਤ ਨੂੰ ਨਿਊਜ਼ੀਲੈਂਡ ਵਿਰੁੱਧ ਮਜ਼ਬੂਤ ਸਥਿਤੀ ਵਿਚ ਪੁਹੰਚਾਇਆ। ਗਿੱਲ ਨੇ ਕਿਹਾ, ‘‘ਇਹ ਨਿਸ਼ਚਿਤ ਤੌਰ ’ਤੇ ਟੈਸਟ ਕ੍ਰਿਕਟ ਵਿਚ ਮੇਰੀਆਂ ਸਭ ਤੋਂ ਚੰਗੀਆਂ ਪਾਰੀਆਂ ਵਿਚੋਂ ਇਕ ਹੈ। ਇਸ ਟੈਸਟ ਤੋਂ ਪਹਿਲਾਂ ਮੈਂ ਉਨ੍ਹਾਂ ਖੇਤਰਾਂ ’ਤੇ ਕੰਮ ਕਰ ਰਿਹਾ ਸੀ ਜਿਨ੍ਹਾਂ ’ਤੇ ਮੈਂ ਇੰਗਲੈਂਡ ਲੜੀ ਤੋਂ ਪਹਿਲਾਂ ਕੰਮ ਕੀਤਾ ਸੀ।’’