IND vs ENG: ਟੀਮਾਂ ਤਿਆਰ, ਪਰ ਮੌਸਮ ਕਰ ਸਕਦੈ ਖੇਡ ਦਾ ਮਜ਼ਾ ਖਰਾਬ, ਮੌਸਮ ਬਾਰੇ ਆਈ ਤਾਜ਼ਾ ਅਪਡੇਟ
Friday, Jun 20, 2025 - 02:43 PM (IST)

ਸਪੋਰਟਸ ਡੈਸਕ : ਲੀਡਜ਼ ਦੇ ਹੈਡਿੰਗਲੀ ਗਰਾਊਂਡ 'ਚ ਭਾਰਤ ਤੇ ਇੰਗਲੈਂਡ ਦਰਮਿਆਨ ਪਹਿਲਾ ਟੈਸਟ ਮੈਚ ਖੇਡਿਆ ਜਾਣਾ ਹੈ। ਦੋਹਾਂ ਟੀਮਾਂ ਦੇ ਫੈਨ ਇਸ ਸੀਰੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਟੀਮ ਇੰਡੀਆ 'ਚ ਨਵੇਂ ਕਪਤਾਨ ਸ਼ੁਭਮਨ ਗਿੱਲ ਵੱਲੋਂ ਸ਼ਾਨਦਾਰ ਸ਼ੁਰੂਆਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਮੌਸਮ ਇਹ ਮੈਚ ਮਜ਼ਾ ਖਰਾਬ ਕਰ ਸਕਦਾ ਹੈ। ਪਹਿਲੇ ਦਿਨ ਮੌਸਮ ਸਾਫ ਰਹੇਗਾ ਪਰ ਦੂਜੇ ਤੇ ਤੀਜੇ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਚੌਥੇ ਦਿਨ ਵੀ ਸ਼ਾਮ ਵੱਲ ਹਲਕੀ ਫੁਹਾਰਾਂ ਹੋ ਸਕਦੀਆਂ ਹਨ। ਪੰਜਵੇਂ ਦਿਨ ਫਿਰ ਮੌਸਮ ਖੁਸ਼ਕ ਰਹੇਗਾ। ਹੈਡਿੰਗਲੀ 'ਚ ਭਾਰਤ ਨੇ ਹੁਣ ਤੱਕ 7 ਟੈਸਟ ਮੈਚ ਖੇਡੇ ਹਨ। ਦੋ 'ਚ ਜਿੱਤ ਮਿਲੀ ਹੈ, ਚਾਰ 'ਚ ਹਾਰ ਤੇ ਇਕ ਮੈਚ ਬਿਨਾ ਨਤੀਜੇ ਖਤਮ ਹੋਇਆ ਸੀ। ਭਾਰਤ ਨੇ ਇੱਥੇ ਆਖਰੀ ਵਾਰ ਜੋ ਟੈਸਟ ਖੇਡਿਆ ਸੀ, ਉਹ ਪਾਰੀ ਅਤੇ 76 ਦੌੜਾਂ ਨਾਲ ਹਾਰਿਆ ਸੀ। ਇਸ ਗਰਾਊਂਡ ਦੀ ਪਿਚ ਸਵਿੰਗ ਅਤੇ ਬਾਊਂਸ ਵਾਲੀ ਮੰਨੀ ਜਾਂਦੀ ਹੈ। ਸ਼ੁਰੂਆਤ 'ਚ ਫਾਸਟ ਬੌਲਰਾਂ ਨੂੰ ਮਦਦ ਮਿਲਦੀ ਹੈ ਤੇ ਮੈਚ ਦੇ ਤੀਜੇ-ਚੌਥੇ ਦਿਨ ਸਪਿਨਰ ਵੀ ਕੰਮ ਆ ਸਕਦੇ ਹਨ। ਜੇਕਰ ਹਵਾ ਤੇਜ਼ ਚੱਲੀ ਤਾਂ ਬੈਟਿੰਗ ਕਰਨੀ ਔਖੀ ਹੋ ਜਾਵੇਗੀ। ਸ਼ੁਭਮਨ ਗਿੱਲ ਦੀ ਅਗਵਾਈ 'ਚ ਟੀਮ ਇੰਡੀਆ ਲੀਡਜ਼ 'ਚ ਇਤਿਹਾਸ ਬਦਲਣਾ ਚਾਹੇਗੀ ਪਰ ਮੌਸਮ ਇਹ ਮਕਸਦ ਰੋਕ ਸਕਦਾ ਹੈ।
ਹੈਡਿੰਗਲੀ 'ਚ ਭਾਰਤ ਦਾ ਰਿਕਾਰਡ ਕਿਵੇਂ ਰਿਹਾ ਹੈ?
ਭਾਰਤੀ ਟੀਮ ਨੇ ਹੈਡਿੰਗਲੀ ਵਿਖੇ ਹੁਣ ਤੱਕ 7 ਟੈਸਟ ਖੇਡੇ ਹਨ, ਜਿਨ੍ਹਾਂ ਵਿੱਚ 2 ਵਿੱਚ ਜਿੱਤ ਅਤੇ 4 ਵਿੱਚ ਹਾਰ ਮਿਲੀ ਹੈ। ਇੱਕ ਮੈਚ ਡਰਾਅ ਰਿਹਾ ਸੀ। ਆਖਰੀ ਵਾਰ ਜਦੋਂ ਭਾਰਤ ਇੱਥੇ ਟੈਸਟ ਖੇਡਣ ਆਇਆ ਸੀ, ਉਹ ਮੈਚ ਭਾਰਤ ਨੇ ਪਾਰੀ ਅਤੇ 76 ਦੌੜਾਂ ਨਾਲ ਗੁਆ ਦਿੱਤਾ ਸੀ। ਹੁਣ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਟੀਮ ਇੰਡੀਆ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8