IND v WI : ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਵੈਸਟਇੰਡੀਜ਼ 176 ਦੌੜਾਂ ’ਤੇ ਢੇਰ

Sunday, Feb 06, 2022 - 05:04 PM (IST)

IND v WI : ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਵੈਸਟਇੰਡੀਜ਼ 176 ਦੌੜਾਂ ’ਤੇ ਢੇਰ

ਸਪੋਰਟਸ ਡੈਸਕ—ਵੈਸਟਇੰਡੀਜ਼ ਖ਼ਿਲਾਫ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਇਕ ਰੋਜ਼ਾ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਮਾਨ ਟੀਮ ਨੂੰ 176 ਦੌੜਾਂ 'ਤੇ ਹੀ ਰੋਕ ਦਿੱਤਾ। ਭਾਰਤ ਸਾਹਮਣੇ ਹੁਣ ਜਿੱਤ ਲਈ 177 ਦੌੜਾਂ ਦਾ ਟੀਚਾ ਹੈ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਇਕ-ਇਕ ਕਰਕੇ 79 ਦੌੜਾਂ ’ਤੇ 7 ਵਿਕਟਾਂ ਡਿੱਗ ਗਈਆਂ।

ਇਹ ਵੀ ਪੜ੍ਹੋ : ਇੰਗਲੈਂਡ ਨੂੰ ਹਰਾ ਕੇ ਭਾਰਤ ਨੇ 5ਵੀਂ ਵਾਰ ਅੰਡਰ-19 ਵਿਸ਼ਵ ਕੱਪ ਜਿੱਤਿਆ

ਹਾਲਾਂਕਿ ਜੇਸਨ ਹੋਲਡਰ ਨੇ ਪਾਰੀ ਨੂੰ ਸੰਭਾਲਿਆ ਅਤੇ 57 ਦੌੜਾਂ ਦੀ ਪਾਰੀ ਖੇਡਦੇ ਹੋਏ ਟੀਮ ਨੂੰ ਕੁਝ ਮਜ਼ਬੂਤੀ ਦਿੱਤੀ। ਹੋਲਡਬ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਚੱਲ ਨਹੀਂ ਸਕਿਆ। ਦੂਜੇ ਪਾਸੇ ਭਾਰਤ ਲਈ ਵਾਸ਼ਿੰਗਟਨ ਸੁੰਦਰ ਅਤੇ ਯੁਜਵੇਂਦਰ ਚਾਹਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 3 ਅਤੇ 4 ਵਿਕਟਾਂ ਲਈਆਂ, ਜਦਕਿ ਪ੍ਰਸਿੱਧ ਕ੍ਰਿਸ਼ਨਾ ਨੇ 2 ਵਿਕਟਾਂ ਲਈਆਂ। ਹਾਲਾਂਕਿ ਮੁਹੰਮਦ ਸਿਰਾਜ ਬਹੁਤ ਸਫਲ ਸਾਬਤ ਨਹੀਂ ਹੋਏ ਅਤੇ ਆਪਣੇ ਨਾਂ ਸਿਰਫ ਇਕ ਵਿਕਟ ਕਰਨ ’ਚ ਕਾਮਯਾਬ ਰਹੇ।


author

Gurminder Singh

Content Editor

Related News