ਕੋਰੋਨਾ ਨਾਲ ਲੜਨ ਲਈ ਟੀਮ ਇੰਡੀਆ ਬਣੀ ''ਟੀਮ ਮਾਸਕ ਫੋਰਸ''

Sunday, Apr 19, 2020 - 10:47 PM (IST)

ਕੋਰੋਨਾ ਨਾਲ ਲੜਨ ਲਈ ਟੀਮ ਇੰਡੀਆ ਬਣੀ ''ਟੀਮ ਮਾਸਕ ਫੋਰਸ''

ਨਵੀਂ ਦਿੱਲੀ— ਭਾਰਤ ਵਿਚ ਕ੍ਰਿਕਟ ਇਕ ਧਰਮ ਹੈ ਤੇ ਬੀ. ਸੀ. ਸੀ. ਆਈ. ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ਇਸ ਸਰਕਾਰ ਦੇ ਨਾਲ ਲਗਾਤਾਰ ਮਿਲ ਕੇ ਕੰਮ ਕਰ ਰਹੀ ਹੈ। ਸਰਕਾਰ ਸਾਰੇ ਦੇਸ਼ ਵਾਸੀਆਂ ਨੂੰ ਵਾਰ-ਵਾਰ ਇਹ ਅਪੀਲ ਕਰ ਰਹੀ ਹੈ ਕਿ ਉਹ ਕਿਤੇ ਵੀ ਬਾਹਰ ਜਾਣ ਤਾਂ ਮਾਸਕ ਪਹਿਨ ਕੇ ਹੀ ਜਾਣ, ਅਜਿਹੇ ਵਿਚ ਬੀ. ਸੀ. ਸੀ. ਆਈ. ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨਵਾਂ ਵੀਡੀਓ ਜਾਰੀ ਕੀਤਾ ਹੈ, ਜਿੱਥੇ ਟੀਮ ਇੰਡੀਆ ਨੂੰ 'ਟੀਮ ਮਾਸਕ ਫੋਰਸ' ਕਿਹਾ ਗਿਆ ਹੈ।


ਇਸ ਵੀਡੀਓ ਵਿਚ ਕਪਤਾਨ ਵਿਰਾਟ ਕੋਹਲੀ, ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ, ਸਮ੍ਰਿਤੀ  ਮੰਧਾਨਾ, ਰੋਹਿਤ ਸ਼ਰਮਾ, ਹਰਭਜਨ ਸਿੰਘ, ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਵਰਿੰਦਰ ਸਹਿਵਾਗ, ਰਾਹੁਲ ਦ੍ਰਾਵਿੜ, ਮਿਤਾਲੀ ਰਾਜ ਤੇ ਸਚਿਨ ਤੇਂਦੁਲਕਰ ਦਿਖਾਈ ਦੇ ਰਹੇ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।


author

Gurdeep Singh

Content Editor

Related News