ਹੁਣ ਭਾਰਤ ਨੂੰ ਰੋਕਣਾ ਮੁਸ਼ਕਿਲ! ਕੀਵੀਆਂ ਨੂੰ ਹਰਾ ਕੇ ਟੀਮ ਇੰਡੀਆ ਨੇ ਰਚਿਆ ''ਅਨੋਖਾ'' ਇਤਿਹਾਸ
Monday, Jan 12, 2026 - 01:35 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਵਨਡੇ ਕ੍ਰਿਕਟ ਇਤਿਹਾਸ ਵਿੱਚ 20 ਵਾਰ 300 ਜਾਂ ਇਸ ਤੋਂ ਵੱਧ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ।
ਕੋਹਲੀ ਅਤੇ ਗਿੱਲ ਨੇ ਰੱਖੀ ਜਿੱਤ ਦੀ ਨੀਂਹ
ਵਡੋਦਰਾ ਵਿੱਚ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ ਵਿੱਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੀ ਕਲਾਸ ਦਾ ਪ੍ਰਦਰਸ਼ਨ ਕਰਦਿਆਂ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ, ਉਹ ਆਪਣੇ 54ਵੇਂ ਸੈਂਕੜੇ ਤੋਂ ਖੁੰਝ ਗਏ। ਉਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 56 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ, ਜਿਸ ਸਦਕਾ ਭਾਰਤ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਨਿਊਜ਼ੀਲੈਂਡ ਦੀ ਪਾਰੀ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੀਵੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 300 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ। ਨਿਊਜ਼ੀਲੈਂਡ ਵੱਲੋਂ ਡੇਰਿਲ ਮਿਚੇਲ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ, ਜਦਕਿ ਹੈਨਰੀ ਨਿਕੋਲਸ ਨੇ 62 ਅਤੇ ਡੇਵੋਨ ਕਾਨਵੇ ਨੇ 56 ਦੌੜਾਂ ਦੀ ਪਾਰੀ ਖੇਡੀ।
ਰੋਮਾਂਚਕ ਰਿਹਾ ਮੈਚ ਦਾ ਅੰਤ
ਭਾਰਤੀ ਟੀਮ ਇਕ ਸਮੇਂ ਮੈਚ 'ਤੇ ਪੂਰੀ ਤਰ੍ਹਾਂ ਕੰਟਰੋਲ ਵਿੱਚ ਸੀ, ਪਰ 40ਵੇਂ ਓਵਰ ਵਿੱਚ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਵਿਕਟਾਂ ਦੀ ਝੜੀ ਲੱਗ ਗਈ। ਰਵਿੰਦਰ ਜਡੇਜਾ ਅਤੇ ਸ਼੍ਰੇਅਸ ਅਈਅਰ ਵੀ ਜਲਦੀ ਪਵੇਲੀਅਨ ਪਰਤ ਗਏ, ਜਿਸ ਨਾਲ ਮੈਚ ਫਸ ਗਿਆ ਸੀ। ਅਜਿਹੇ ਸਮੇਂ )* ਨੇ ਹਰਸ਼ਿਤ ਰਾਣਾ (29) ਨਾਲ ਮਿਲ ਕੇ 37 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ।
ਵਨਡੇ ਵਿੱਚ ਸਭ ਤੋਂ ਵੱਧ ਵਾਰ 300+ ਦਾ ਟੀਚਾ ਹਾਸਲ ਕਰਨ ਵਾਲੀਆਂ ਟੀਮਾਂ:
• ਭਾਰਤ: 20 ਵਾਰ
• ਇੰਗਲੈਂਡ: 15 ਵਾਰ
• ਆਸਟ੍ਰੇਲੀਆ: 14 ਵਾਰ
• ਪਾਕਿਸਤਾਨ: 12 ਵਾਰ
• ਨਿਊਜ਼ੀਲੈਂਡ/ਸ਼੍ਰੀਲੰਕਾ: 11 ਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
