NZ ਖ਼ਿਲਾਫ਼ ODI ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਦੋ ਧਾਕੜ ਖਿਡਾਰੀਆਂ ਦਾ ਕੱਟਿਆ ਪੱਤਾ, ਅਈਅਰ ਦੀ ਵਾਪਸੀ

Sunday, Jan 04, 2026 - 12:07 AM (IST)

NZ ਖ਼ਿਲਾਫ਼ ODI ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਦੋ ਧਾਕੜ ਖਿਡਾਰੀਆਂ ਦਾ ਕੱਟਿਆ ਪੱਤਾ, ਅਈਅਰ ਦੀ ਵਾਪਸੀ

ਸਪੋਰਟਸ ਡੈਸਕ- ਨਵੇਂ ਸਾਲ 'ਚ ਭਾਰਤੀ ਕ੍ਰਿਕਟ ਟੀਮ ਦੀ ਪਹਿਲੀ ਪ੍ਰੀਖਿਆ ਨਿਊਜ਼ੀਲੈਂਡ ਖ਼ਿਲਾਫ਼ ਹੋਣ ਜਾ ਰਹੀ ਹੈ। ਭਾਰਤੀ ਟੀਮ ਕੀਵੀਆਂ ਖ਼ਿਲਾਫ਼ 11 ਜਨਵਰੀ ਤੋਂ 3 ਵਨਡੇ ਮੈਚ ਅਤੇ 5 ਟੀ-20 ਮੈਚ ਖੇਡੇਗੀ। ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਹੁਣ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਲਈ ਵੀ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਚੋਣਕਰਤਾਵਾਂ ਨੇ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਤਿਲਕ ਵਰਮਾ ਅਤੇ ਰਿਤੁਰਾਜ ਗਾਇਕਵਾੜ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਹੈ। ਵੱਡੀ ਖ਼ਬਰ ਇਹ ਹੈ ਕਿ ਸ਼੍ਰੇਅਸ ਅਈਅਰ ਦੀ ਟੀਮ 'ਚ ਵਾਪਸੀ ਹੋਈ ਹੈ। ਉਨ੍ਹਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਦੀ ਵੀ ਟੀਮ 'ਚ ਵਾਪਸੀ ਹੋਈ ਹੈ। ਸ਼ੁਭਮਨ ਗਿੱਲ ਕਪਤਾਨ ਹੋਣਗੇ ਅਤੇ ਨਿਤੀਸ਼ ਰੈੱਡੀ ਨੂੰ ਵੀ ਟੀਮ 'ਚ ਮੌਕਾ ਮਿਲਿਆ ਹੈ। 

ਇਹ ਵੀ ਪੜ੍ਹੋ- 'ਕੋਈ ਨਹੀਂ ਦੇਖੇਗਾ T20 ਵਿਸ਼ਵ ਕੱਪ...!', ICC 'ਤੇ ਭੜਕੇ ਅਸ਼ਵਿਨ, ਦੱਸੀ ਵੱਡੀ ਵਜ੍ਹਾ

ਸ਼੍ਰੇਅਸ ਅਈਅਰ ਨੂੰ ਲੈ ਕੇ ਵੱਡਾ ਫੈਸਲਾ

ਸ਼੍ਰੇਅਸ ਅਈਅਰ ਆਸਟ੍ਰੇਲੀਆ ਦੌਰੇ 'ਤੇ ਵਨਡੇ ਸੀਰੀਜ਼ ਦੌਰਾਨ ਜ਼ਖ਼ਮੀ ਹੋ ਗਏ ਸਨ। ਉਹ ਦੋ ਮਹੀਨਿਆਂ ਤੋਂ ਕ੍ਰਿਕਟ ਮੈਦਾਨ ਤੋਂ ਬਾਹਰ ਹਨ। ਹਾਲਾਂਕਿ, ਪਿਛਲੇ 10 ਦਿਨਾਂ 'ਚ ਉਨ੍ਹਾਂ ਨੇ ਬੀਸੀਸੀਆਈ ਦੇ ਸੈਂਟਰ ਆਫ ਐਕਸੀਲੈਂਸ 'ਚ ਹੁਣ ਆਪਣੀ ਫਿਟਨੈੱਸ ਹਾਸਲ ਕੀਤੀ ਹੈ। ਅਈਅਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ 'ਚ ਜਗ੍ਹਾ ਤਾਂ ਮਿਲੀ ਹੈ ਪਰ ਜੇਕਰ ਉਹ 6 ਜਨਵਰੀ ਨੂੰ ਵਿਜੇ ਹਜ਼ਾਰੇ ਟਰਾਫੀ ਦੇ ਮੈਚ 'ਚ ਪੂਰੀ ਤਰ੍ਹਾਂ ਫਿਟ ਨਹੀਂ ਹੋਏ ਤਾਂ ਉਹ ਟੀਮ 'ਚੋਂ ਬਾਹਰ ਹੋ ਸਕਦੇ ਹਨ। 

ਗਾਇਕਵਾੜ ਦਾ ਪੱਤਾ ਸਾਫ

ਸ਼੍ਰੇਅਸ ਅਈਅਰ ਦੀ ਵਾਪਸੀ ਦਾ ਮਤਲਬ ਇਹ ਹੈ ਕਿ ਗਾਇਕਵਾੜ ਦਾ ਪੱਤਾ ਕੱਟਿਆ ਗਿਆ। ਇਸ ਖਿਡਾਰੀ ਨੇ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ 'ਚ ਕਮਾਲ ਦੀ ਬੱਲੇਬਾਜ਼ੀ ਕੀਤੀ ਸੀ। ਗਾਇਕਵਾੜ ਨੇ ਨਵੰਬਰ 4 'ਤੇ ਬੱਲੇਬਾਜ਼ੀ ਕਰਦਿਆਂ ਸੈਂਕੜਾ ਲਗਾਇਆ ਸੀ। ਗਾਇਕਵਾੜ ਥੋੜਾ ਅਣਲੱਕੀ ਰਹੇ ਹਨ ਜਿਨ੍ਹਾਂ ਨੂੰ ਸੈਂਕੜਾ ਲਗਾਉਣ ਤੋਂ ਬਾਅਦ ਵੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਟੀਮ ਇੰਡੀਆ ਨੇ ਟੀਮ 'ਚ 3 ਆਲਰਾਊਂਡਰ, 4 ਤੇਜ਼ ਗੇਂਦਬਾਜ਼, 2 ਵਿਕਟਕੀਪਰ ਅਤੇ 6 ਬੱਲੇਬਾਜ਼ ਰੱਖੇ ਹਨ। 

ਇਹ ਵੀ ਪੜ੍ਹੋ- ਸਾਰਾ ਤੇਂਦੁਲਕਰ ਦੀ ਵਾਇਰਲ ਵੀਡੀਓ 'ਤੇ ਮਚਿਆ ਹੰਗਾਮਾ

ਇਹ ਵੀ ਪੜ੍ਹੋ- ਸਾਲ 'ਚ ਸਿਰਫ 15 ਦਿਨ ਵਿਕਦੀ ਹੈ ਇਹ ਬੀਅਰ!

ਭਾਰਤ ਦੀ ਵਨਡੇ ਟੀਮ- ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਪ੍ਰਸਿੱਧ ਕ੍ਰਿਸ਼ਨ, ਕੁਲਦੀਪ ਯਾਦਵ, ਰਿਸ਼ਭ ਪੰਤ, ਨਿਤੀਸ਼ ਕੁਮਾਰ ਰੈਡੀ, ਅਰਸ਼ਦੀਪ ਸਿੰਘ ਅਤੇ ਯਸ਼ਸਵੀ ਜੈਸਵਾਲ।

IND vs NZ: ਵਨਡੇ ਸੀਰੀਜ਼ ਦਾ ਸ਼ੈਡਿਊਲ

11 ਜਨਵਰੀ : ਪਹਿਲਾ ਵਨਡੇ, ਵਡੋਦਰਾ
14 ਜਨਵਰੀ : ਦੂਜਾ ਵਨਡੇ, ਰਾਜਕੋਟ
18 ਜਨਵਰੀ : ਤੀਜਾ ਵਨਡੇ, ਇੰਦੌਰ

IND vs NZ: T20 ਸੀਰੀਜ਼ ਦਾ ਸ਼ੈਡਿਊਲ

21 ਜਨਵਰੀ : ਪਹਿਲਾ ਟੀ-20, ਨਾਗਪੁਰ
23 ਜਨਵਰੀ : ਦੂਜਾ ਟੀ-20, ਰਾਏਪੁਰ
25 ਜਨਵਰੀ : ਤੀਜਾ ਟੀ-20, ਗੁਹਾਟੀ
28 ਜਨਵਰੀ : ਚੌਥਾ ਟੀ-20, ਵਿਸ਼ਾਖਾਪਟਨਮ
31 ਜਨਵਰੀ : ਪੰਜਵਾਂ ਟੀ-20 ਤਿਰੁਵੰਨਪੁਰਮ 

ਇਹ ਵੀ ਪੜ੍ਹੋ- ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ


author

Rakesh

Content Editor

Related News