ਟੀਮ ਇੰਡੀਆ ਨੂੰ ਖ਼ਤਮ ਕਰਨ ਦੀ ਧਮਕੀ ਨਿਕਲੀ ਅਫਵਾਹ, ਪਾਕਿ ਨੇ ਦਿੱਤੀ ਸੀ ਖ਼ਬਰ

Monday, Aug 19, 2019 - 10:50 AM (IST)

ਟੀਮ ਇੰਡੀਆ ਨੂੰ ਖ਼ਤਮ ਕਰਨ ਦੀ ਧਮਕੀ ਨਿਕਲੀ ਅਫਵਾਹ, ਪਾਕਿ ਨੇ ਦਿੱਤੀ ਸੀ ਖ਼ਬਰ

ਸਪੋਰਟਸ ਡੈਸਕ— ਵੈਸਟਇੰਡੀਜ਼ ਦੌਰੇ 'ਤੇ ਗਈ ਟੀਮ ਇੰਡੀਆ ਨੂੰ ਖ਼ਤਮ ਕਰਨ ਦੀ ਧਮਕੀ ਅਫ਼ਵਾਹ ਨਿਕਲੀ। ਦਰਅਸਲ, ਪਾਕਿਸਤਾਨੀ ਨਿਊਜ਼ ਚੈਨਲ ਜੀਓ ਟੀ. ਵੀ. ਦੀ ਖ਼ਬਰ ਮੁਤਾਬਕ, ਇਕ ਧਮਕੀ ਵਾਲਾ ਈਮੇਲ ਪਾਕਿਸਤਾਨ ਕ੍ਰਿਕਟ ਬੋਰਡ ਦੇ ਕੋਲ ਆਇਆ ਸੀ, ਜਿਸ ਨੂੰ ਪੀ. ਸੀ. ਬੀ. ਨੇ ਆਈ. ਸੀ. ਸੀ. ਜ਼ਰੀਏ ਬੀ. ਸੀ. ਸੀ. ਆਈ. ਤਕ ਪਹੁੰਚਾਇਆ ਅਤੇ ਭਾਰਤੀ ਬੋਰਡ ਨੇ ਗ੍ਰਹਿ ਮੰਤਰਾਲਾ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਟੀਮ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕਿਹਾ ਕਿ ਅਸੀਂ ਇਸ ਦੀ ਜਾਣਕਾਰੀ ਸੁਰੱੱਖਿਆ ਏਜੰਸੀਆਂ ਨੂੰ ਦਿੱਤੀ ਅਤੇ ਪਾਇਆ ਗਿਆ ਕਿ ਇਹ ਧਮਕੀ ਫਰਜ਼ੀ ਸੀ, ਪਰ ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਐਂਟੀਗੁਆ ਸਰਕਾਰ ਨੂੰ ਮਾਮਲੇ ਤੋਂ ਜਾਣੂ ਕਰਾ ਦਿੱਤਾ ਹੈ। ਵੈਸਟਇੰਡੀਜ਼ ਕ੍ਰਿਕਟਰ ਬੋਰਡ ਨੇ ਹਰ ਮੁਮਕਿਨ ਮਦਦ ਦਾ ਭਰੋਸਾ ਦਿਵਾਇਆ ਹੈ। ਹੁਣ ਭਾਰਤੀ ਟੀਮ ਦੀ ਬੱਸ ਨਾਲ ਇਕ ਐਸਕਾਰਟ ਗੱਡੀ ਵੀ ਨਾਲ ਜਾਵੇਗੀ।

ਅਜੇ ਏਂਟੀਗਾ 'ਚ ਹੈ ਟੀਮ ਇੰਡੀਆ

PunjabKesari
ਟੀਮ ਇੰਡੀਆ 3 ਟੀ-20, 2 ਵਨ-ਡੇ ਅਤੇ 2 ਟੈਸਟ ਮੈਚ ਖੇਡਣ ਲਈ ਵੈਸਟਇੰਡੀਜ਼ ਦੇ ਦੌਰੇ 'ਤੇ ਹੈ। ਇਸ ਦੇ ਤਹਿਤ ਟੀ-20 ਅਤੇ ਵਨ-ਡੇ ਸੀਰੀਜ਼ ਪੂਰੀ ਹੋ ਚੁੱਕੀ ਹੈ। ਹੁਣ ਟੈਸਟ ਸੀਰੀਜ਼ ਦੀ ਖੇਡ ਬਾਕੀ ਹੈ। ਭਾਰਤੀ ਟੀਮ ਇਸ ਸਮੇਂ ਐਂਟੀਗਾ 'ਚ ਹੈ ਜਿੱਥੇ ਉਸ ਨੂੰ 22 ਅਗਸਤ ਤੋਂ ਪਹਿਲਾ ਟੈਸਟ ਮੈਚ ਖੇਡਣਾ ਹੈ। ਇਹ ਮੁਕਾਬਲਾ 27 ਅਗਸਤ ਤਕ ਚਲੇਗਾ, ਇਸ ਤੋਂ ਬਾਅਦ ਦੂਜਾ ਟੈਸਟ 30 ਅਗਸਤ ਤੋਂ ਹੋਣਾ ਹੈ। ਰਿਪੋਰਟ ਮੁਤਾਬਕ ਟੀਮ ਇੰਡੀਆ ਦੇ ਮੈਨੇਜਰ ਸੁਨੀਲ ਸੁਬ੍ਰਮਣੀਅਮ ਨੇ ਸਾਰੇ ਖਿਡਾਰੀਆਂ ਨੂੰ ਇਸ ਬਾਰੇ ਦੱਸ ਦਿੱਤਾ ਹੈ ਅਤੇ ਖਿਡਾਰੀਆਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ।


author

Tarsem Singh

Content Editor

Related News