ਟੀਮ ਇੰਡੀਆ ਦੇ ਇਸ ਖਿਡਾਰੀ ਨੇ ਬਣਾਏ ਸਿਕਸ ਪੈਕ ਐਬਜ਼, ਕੋਹਲੀ ਨੂੰ ਦੇ ਰਿਹੈ ਟੱਕਰ
Saturday, Mar 17, 2018 - 02:34 PM (IST)
ਨਵੀਂ ਦਿੱਲੀ (ਬਿਊਰੋ)— ਪੁਰਾਣੇ ਦੌਰ ਤੇ ਅੱਜ ਦੇ ਦੌਰ ਦੀ ਕ੍ਰਿਕਟ 'ਚ ਕਾਫੀ ਕੁਝ ਬਦਲ ਚੁੱਕਾ ਹੈ, ਜਿੱਥੇ ਨਵੇਂ ਤੋਂ ਨਵੇਂ ਰੂਲ ਬਣਦੇ ਨਜ਼ਰ ਆ ਰਹੇ ਹਨ। ਕ੍ਰਿਕਟ ਦੇ ਇਸ ਤਰ੍ਹਾਂ ਬਦਲਦੇ ਦੌਰ 'ਚ ਖਿਡਾਰੀ ਵੀ ਪਿੱਛੇ ਨਹੀਂ ਹਨ। ਅੱਜ ਹਰ ਖਿਡਾਰੀ ਆਪਣੀ ਫਿੱਟਨੈੱਸ ਨੂੰ ਲੈ ਕੇ ਸੀਰੀਅਸ ਹੈ ਤੇ ਆਪਣੀ ਫਿੱਟਨੈਸ ਲਈ ਉਹ ਰੋਜ਼ਾਨਾ ਜਿਮ ਆਦਿ ਦਾ ਇਸਤੇਮਾਲ ਕਰ ਰਹੇ ਹਨ। ਖਾਸ ਨਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਂ ਵਿਰਾਟ ਕੋਹਲੀ ਦਾ ਲਿਆ ਜਾ ਸਕਦਾ ਹੈ। ਕੋਹਲੀ ਦੀ ਤਰ੍ਹਾਂ ਹੀ ਆਪਣੀ ਫਿਟਨੈਸ ਸਾਬਤ ਕਰ ਰਿਹਾ ਖਿਡਾਰੀ ਰੌਬਿਨ ਉਥੱਪਾ ਵੀ ਇਸ ਦੌੜ 'ਚ ਸ਼ਾਮਲ ਹੋ ਗਿਆ ਹੈ, ਜਿਸ ਨੇ ਹਾਲ ਹੀ 'ਚ ਆਪਣੇ ਇੰਸਟਾਗਰਾਮ 'ਤੇ ਪੁਰਾਣੀ ਤੇ ਹੁਣ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਸਦੀ ਫਿਟਨੈਸ ਨੂੰ ਸਾਫ ਦੇਖਿਆ ਜਾ ਸਕਦਾ ਹੈ।
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਦੀ ਵਰਕਆਊਟ ਦੀਆਂ ਤਸਵੀਰਾਂ ਸਾਹਮਣੇ ਆਉਣ ਦੇ ਬਾਅਦ ਹੁਣ ਜਿਮ ਜਾਣਾ ਇਕ ਟਰੈਂਡ ਬਣ ਗਿਆ ਹੈ। ਮੌਜੂਦਾ ਦੌਰ ਦੇ ਲੱਗਭੱਗ ਸਾਰੇ ਖਿਡਾਰੀ ਜਿਮ ਲਈ ਜ਼ਰੂਰ ਸਮਾਂ ਕੱਢਦੇ ਹਨ।

ਵਿਰਾਟ ਕੋਹਲੀ, ਬੁਮਰਾਹ ਅਤੇ ਪੰਡਯਾ ਨੇ ਹਾਲ ਹੀ ਵਿਚ ਆਪਣੇ ਸਿਕਸ ਪੈਕ ਐਬਜ਼ ਦੀਆਂ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟਸ ਉੱਤੇ ਅਪਲੋਡ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਵਿਚ ਇਹ ਖਿਡਾਰੀ ਜਿਮ ਵਿਚ ਖੂਬ ਪਸੀਨਾ ਵਹਾਉਂਦੇ ਨਜ਼ਰ ਆਏ ਸਨ। ਇਨ੍ਹਾਂ ਤਸਵੀਰਾਂ ਤੋਂ ਸਾਫ਼ ਹੁੰਦਾ ਹੈ ਕਿ ਟੀਮ ਇੰਡੀਆ ਦੇ ਖਿਡਾਰੀ ਆਪਣੀ ਫਿਟਨੈਸ ਨੂੰ ਲੈ ਕੇ ਕਿੰਨੇ ਜਾਗਰੁਕ ਹਨ।
