AUS ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੇ ਰੈੱਡ ਤੇ ਪਿੰਕ ਬਾਲ ਨਾਲ ਕੀਤੀ ਪ੍ਰੈਕਟਿਸ (ਵੀਡੀਓ)

Wednesday, Nov 18, 2020 - 01:19 PM (IST)

AUS ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੇ ਰੈੱਡ ਤੇ ਪਿੰਕ ਬਾਲ ਨਾਲ ਕੀਤੀ ਪ੍ਰੈਕਟਿਸ (ਵੀਡੀਓ)

ਸਪੋਰਟਸ ਡੈਸਕ— ਟੀਮ ਇੰਡੀਆ ਇਨ੍ਹਾਂ ਦਿਨਾਂ ’ਚ ਆਸਟਰੇਲੀਆ ਦੌਰੇ ’ਤੇ ਹੈ ਅਤੇ ਟੀਮ ਨੂੰ 27 ਨਵੰਬਰ ਤੋਂ ਤਿੰਨ ਮੈਚਾਂ ਦੀ ਵਨ-ਡੇ ਸੀਰੀਜ, ਇਸ ਤੋਂ ਬਾਅਦ ਇੰਨੇ ਹੀ ਮੈਚਾਂ ਦੀ ਟੀ-20 ਕੌਮਾਂਤਰੀ ਸਰੀਜ਼ ਖੇਡਣੀ ਹੈ। 17 ਦਸੰਬਰ ਤੋਂ ਟੀਮ ਇੰਡੀਆ ਨੂੰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ ਪਰ ਸਿਡਨੀ ’ਚ ਕੁਆਰਨਟਾਈਨ ਪੀਰੀਅਡ ਦੇ ਦੌਰਾਨ ਟੀਮ ਇੰਡੀਆ ਟੈਸਟ ਮੈਚ ਲਈ ਪ੍ਰੈਕਟਿਸ ਕਰਦੀ ਨਜ਼ਰ ਆ ਰਹੀ ਹੈ। ਟੀਮ ਇੰਡੀਆ ਨੇ ਰੈਡ ਅਤੇ ਪਿੰਕ ਬਾਲ ਨਾਲ ਪ੍ਰੈਕਟਿਸ ਕੀਤੀ। ਭਾਰਤ ਅਤੇ ਆਸਟਰੇਲੀਆ ਵਿਚਾਲੇ ਪਹਿਲਾ ਟੈਸਟ ਐਡੀਲੇਡ ’ਚ ਖੇਡਿਆ ਜਾਣਾ ਹੈ, ਜੋ ਕਿ ਡੇ-ਨਾਈਟ ਟੈਸਟ ਹੋਵੇਗਾ।

ਇਸ ਪ੍ਰੈਕਟਿਸ ਸੈਸ਼ਨ ’ਚ ਵਨ-ਡੇ, ਟੀ-20 ਤੇ ਟੈਸਟ ਟੀਮ ’ਚ ਸ਼ਾਮਲ ਸਾਰੇ ਟਾਪ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਹਿੱਸਾ ਲਿਆ। ਕਪਤਾਨ ਵਿਰਾਟ ਕੋਹਲੀ ਨੇ ਟਵਿੱਟਰ ’ਤੇ ਵੀਡੀਓ ਪੋਸਟ ਕੀਤੀ ਜਿਸ ’ਚ ਤਜਰਬੇਕਾਰ ਮੁਹੰਮਦ ਸ਼ੰਮੀ ਤੇ ਯੁਵਾ ਮੁਹੰਮਦ ਸਿਰਾਜ ਗੇਂਦਬਾਜ਼ੀ ’ਤੇ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਦੇ ਨਾਲ ਲਿਖਿਆ, ‘‘ਮੈਨੂੰ ਟੈਸਟ ਕ੍ਰਿਕਟ (ਪ੍ਰੈਕਟਿਸ) ਸੈਸ਼ਨ ਪਸੰਦ ਹੈ।’’ ਕੋਹਲੀ 17 ਦਸੰਬਰ ਤੋਂ ਐਡੀਲੇਡ ’ਚ ਖੇਡੇ ਜਾਣ ਵਾਲੇ ਸ਼ੁਰੂਆਤੀ ਟੈਸਟ ਮੈਚ ਦੇ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਭਾਰਤ ਪਰਤ ਆਉਣਗੇ। 

ਜ਼ਿਆਦਾਤਰ ਖਿਡਾਰੀ ਪਿਛਲੇ ਦੋ ਮਹੀਨਿਆਂ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਰੁੱਝੇ ਹੋਏ ਸਨ। ਅਜਿਹੇ ’ਚ ਉਨ੍ਹਾਂ ਨੂੰ ਸਫੈਦ ਗੇਂਦ ਨਾਲ ਪ੍ਰੈਕਟਿਸ ਕਰਨ ਦੀ ਜਗ੍ਹਾ ਟੈਸਟ ’ਚ ਇਸਤੇਮਾਲ ਹੋਣ ਵਾਲੀ ਰੈੱਡ ਅਤੇ ਪਿੰਕ ਬਾਲ ਨਾਲ ਅਭਿਆਸ ਕਰਦੇ ਹੋਏ ਦੇਖਿਆ ਗਿਆ। 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੀ ਇਕ ਵੀਡੀਓ ਟਵੀਟ ਕੀਤਾ ਜਿਸ ’ਚ ਸ਼ੰਮੀ ਤੇ ਸਿਰਾਜ ਵੱਖ-ਵੱਖ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਦਿਸ ਰਹੇ ਹਨ। ਬੀ. ਸੀ. ਸੀ. ਆਈ. ਨੇ ਇਸ ਵੀਡੀਓ ਦੇ ਨਾਲ ਲਿਖਿਆ, ‘ਗੁਰੂ ਤੇ ਉਸ ਦਾ ਚੇਲਾ। ਮੁਹੰਮਦ ਸ਼ੰਮੀ ਅਤੇ ਸਿਰਾਜ ਨੇ ਭਾਰਤੀ ਟੀਮ ਦੀ ਪ੍ਰੈਕਟਿਸ ’ਤੇ ਇਕੱਠਿਆਂ ਗੇਂਦਬਾਜ਼ੀ ਕੀਤੀ। ਤੇਜ਼ ਅਤੇ ਸਟੀਕ।’ ਇਸ ਤੋਂ ਪਹਿਲਾਂ ਸੋਮਵਾਰ ਨੂੰ ਆਸਟਰੇਲੀਆ ਦੀ ਉਛਾਲ ਭਰੀ ਪਿੱਚਾਂ ਦਾ ਆਦੀ ਹੋਣ ਲਈ ਖਿਡਾਰੀਆਂ ਨੂੰ ਟੈਨਿਸ ਗੇਂਦ ਨਾਲ ਅਭਿਆਸ ਕਰਦੇ ਹੋਏ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਇਹ ਹੈ ਦੁਨੀਆ ਦਾ ਸਭ ਤੋਂ ਲੰਬਾ ਬਾਡੀ ਬਿਲਡਰ, ਵੇਖੋ ਤਸਵੀਰਾਂ


author

Tarsem Singh

Content Editor

Related News