ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਟੀਮ ਦਾ ਐਲਾਨ, ਬਜਰੰਗ ਦਾ ਟਰਾਇਲ ਅਗਲੇ ਹਫਤੇ

07/06/2017 7:31:13 PM

ਨਵੀਂ ਦਿੱਲੀ— ਭਾਰਤੀ ਕੁਸ਼ਤੀ ਮਹਾਸੰਘ ਨੇ 21 ਤੋਂ 27 ਅਗਸਤ ਤੱਕ ਫਰਾਂਸ ਦੇ ਪੈਰਿਸ 'ਚ ਹੋਣ ਵਾਲੀ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਲਈ ਫ੍ਰੀ ਸਟਾਈਲ ਅਤੇ ਗ੍ਰੀਕੋ ਰੋਮਨ ਟੀਮਾਂ ਦਾ ਵੀਰਵਾਰ ਨੂੰ ਐਲਾਨ ਕਰ ਦਿੱਤਾ ਹੈ, ਜਦਕਿ ਮਹਿਲਾ ਟੀਮ ਦੀ ਚੋਣ ਸ਼ੁੱਕਰਵਾਰ ਨੂੰ ਹੋਵੇਗੀ। ਭਾਰਤੀ ਖੇਡ ਅਥਾਰਟੀ ਦੇ ਟ੍ਰੇਨਿੰਗ ਸੈਂਟਰ, ਸੋਨੀਪਤ 'ਚ ਭਾਰਤੀ ਕੁਸ਼ਤੀ ਟੀਮ (ਫ੍ਰੀ ਸਟਾਈਲ ਅਤੇ ਗ੍ਰੀਕੋ ਰੋਮਨ) ਦੀ ਚੋਣ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ।
ਚੋਣ ਪ੍ਰਕਿਰਿਆ ਦੇ ਜ਼ਰੀਏ ਪੈਰਿਸ 'ਚ ਹੋਣ ਵਾਲੀ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਲਈ ਦੋਵੇਂ ਟੀਮਾਂ ਚੁਣ ਲਈਆਂ ਗਈਆਂ ਹਨ। ਇਸ ਮੌਕੇ 'ਤੇ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ, ਕੁਸ਼ਤੀ ਸੰਘ ਦੇ ਮਹਾਸਕੱਤਰ ਪ੍ਰਸੂਦ ਅਤੇ ਬਾਕੀ ਚੋਣ ਕਰਤਾ ਮੌਜੂਦ ਸਨ। 65 ਕਿ.ਗ੍ਰਾ ਫ੍ਰੀ ਸਟਾਈਲ 'ਚ ਬਜ਼ਰੰਗ ਬੁਖਾਰ ਦੀ ਵਜ੍ਹਾ ਨਾਲ ਟਰਾਇਲ ਨਹੀਂ ਦੇ ਸਕਿਆ।
ਬਜਰੰਗ ਨੇ ਸੰਘ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਟਰਾਇਲ ਰਿਕਵਰੀ ਦੇ ਬਾਅਦ ਅਗਲੇ ਹਫਤੇ ਕਿਸੇ ਵੀ ਸਮੇਂ ਲਿਆ ਜਾਵੇ। ਸੰਘ ਦੇ ਮੁੱਖ ਕੋਚ ਦੀ ਰਿਪੋਰਟ ਦੇ ਆਧਾਰ 'ਤੇ ਬਜਰੰਗ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਬਜਰੰਗ ਅਤੇ ਰਾਹੁਲ ਮਾਨ ਵਿਚਾਲੇ ਇਕ ਫਾਈਨਲ ਟਰਾਇਲ ਹੋਵੇਗਾ ਅਤੇ ਜੋ ਟਰਾਇਲ 'ਚ ਜੇਤੂ ਰਹੇਗਾ ਉਹ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ 'ਚ ਹਿੱਸਾ ਲਵੇਗਾ। ਮਹਿਲਾ ਕੁਸ਼ਤੀ ਟੀਮ ਦੀ ਚੋਣ ਸ਼ੁੱਕਰਵਾਰ ਨੂੰ ਭਾਰਤੀ ਖੇਡ ਅਥਾਰਟੀ ਦੇ ਲਖਨਊ ਸੈਂਟਰ 'ਚ ਹੋਵੇਗੀ।
ਫ੍ਰੀ ਸਟਾਈਲ 
57ਕਿ.ਗ੍ਰਾ. ਸੰਦੀਪ ਤੋਮਰ, 61 ਹਰਫੂਲ, 65 ਰਾਹੁਲ ਮਾਨ, 70 ਅਮਿਤ ਧਨਖੜ, 74 ਪ੍ਰਵੀਨ ਰਾਣਾ, 86 ਦੀਪਕ, 97 ਸਤਿਆਵ੍ਰਤ ਕਾਦਿਆਨ, 125 ਸੁਮਿਤ।
ਗ੍ਰੀਕੋ ਰੋਮਨ ਸਟਾਈਲ
59 ਕਿ.ਗਾ. ਗਿਆਨਿੰਦਰ, 66 ਰਵਿੰਦਰ, 71 ਯੋਗੇਸ਼, 75 ਗੁਰਪ੍ਰੀਤ ਸਿੰਘ, 80 ਹਰਪ੍ਰੀਤ ਸਿੰਘ, 85 ਰਵਿੰਦਰ ਖੱਤਰੀ, 98 ਹਰਦੀਪ, 130 ਨਵੀਨ।


Related News