ਭਾਰਤ ਹੱਥੋਂ ਹਾਰ ਤੋਂ ਬਾਅਦ ਟੀਮ ਦਾ ਮਨੋਬਲ ਨਹੀਂ ਟੁੱਟਿਆ : ਹੁਸੈਨ ਤਲਤ

Thursday, Sep 25, 2025 - 12:17 AM (IST)

ਭਾਰਤ ਹੱਥੋਂ ਹਾਰ ਤੋਂ ਬਾਅਦ ਟੀਮ ਦਾ ਮਨੋਬਲ ਨਹੀਂ ਟੁੱਟਿਆ : ਹੁਸੈਨ ਤਲਤ

ਆਬੂਧਾਬੀ– ਪਾਕਿਸਤਾਨ ਦੇ ਆਲਰਾਊਂਡਰ ਹੁਸੈਨ ਤਲਤ ਨੇ ਇਨ੍ਹਾਂ ਅਟਕਲਾਂ ਨੂੰ ਰੱਦ ਕੀਤਾ ਕਿ ਭਾਰਤ ਹੱਥੋਂ ਏਸ਼ੀਆ ਕੱਪ ਸੁਪਰ-4 ਮੈਚ ਵਿਚ ਹਾਰ ਜਾਣ ਤੋਂ ਬਾਅਦ ਟੀਮ ਦਾ ਮਨੋਬਲ ਡਿੱਗ ਗਿਆ ਹੈ।ਬੱਲੇਬਾਜ਼ੀ ਆਲਰਾਊਂਡਰ ਤਲਤ ਨੇ ਸ਼੍ਰੀਲੰਕਾ ਵਿਰੁੱਧ 5 ਵਿਕਟਾਂ ਲੈ ਕੇ ਪਾਕਿਸਤਾਨ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਦੀ ਫਾਈਨਲ ਵਿਚ ਪਹੁੰਚਣ ਦੀ ਉਮੀਦ ਬਣੀ ਹੋਈ ਹੈ। ਇਸਦੇ ਲਈ ਪਾਕਿਸਤਾਨ ਨੂੰ ਹੁਣ ਵੀਰਵਾਰ ਨੂੰ ਬੰਗਲਾਦੇਸ਼ ਨੂੰ ਹਰਾਉਣਾ ਪਵੇਗਾ।
ਤਲਤ ਨੇ ਕਿਹਾ, ‘‘ਸ਼੍ਰੀਲੰਕਾ ਵਿਰੁੱਧ ਮੈਚ ਤੋਂ ਪਹਿਲਾਂ ਟੀਮ ਵਿਚ ਕੋਈ ਨਿਰਾਸ਼ਾ ਨਹੀਂ ਸੀ ਪਰ ਭਾਰਤ ਹੱਥੋਂ ਸੁਪਰ-4 ਦਾ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਕਿਸੇ ਨੂੰ ਚੰਗਾ ਨਹੀਂ ਲੱਗ ਰਿਹਾ ਸੀ। ਇਹ ਹੀ ਵਜ੍ਹਾ ਸੀ ਕਿ ਅਸੀਂ ਇਸ ਮੈਚ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।’’
ਉਸ ਨੇ ਕਿਹਾ, ‘‘ਸਾਡੇ ’ਤੇ ਕੋਈ ਦਬਾਅ ਨਹੀਂ ਸੀ। ਆਲੋਚਨਾ ਹੋ ਰਹੀ ਸੀ ਪਰ ਅਸੀਂ ਉਸ ਨੂੰ ਦਰਕਿਨਾਰ ਕੀਤਾ। ਕਈ ਵਾਰ ਅਹਿਮ ਮੁਕਾਬਲੇ ਤੋਂ ਪਹਿਲਾਂ ਆਲੋਚਨਾ ਟੀਮ ਲਈ ਚੰਗੀ ਨਹੀਂ ਹੁੰਦੀ।’’
ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਵਾਰ ਟੂਰਨਾਮੈਂਟ ਦੌਰਾਨ ਦੋ ਮੁਕਾਬਲੇ ਖੇਡੇ ਗਏ ਤੇ ਦੋਵੇਂ ਭਾਰਤ ਨੇ ਜਿੱਤੇ। ਭਾਰਤੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪ੍ਰਤੀ ਇਕਜੁਟਤਾ ਦਿਖਾਉਣ ਲਈ ਪਾਕਿਸਤਾਨੀ ਖਿਡਾਰੀਆਂ ਨਾਲ ਮੈਚ ਤੋਂ ਬਾਅਦ ਤੇ ਟਾਸ ਦੇ ਸਮੇਂ ਵੀ ਹੱਥ ਨਹੀਂ ਮਿਲਾਇਆ। ਤਲਤ ਨੇ ਕਿਹਾ ਕਿ ਸ਼੍ਰੀਲੰਕਾ ’ਤੇ ਮਿਲੀ ਜਿੱਤ ਨਾਲ ਟੀਮ ਵਿਚ ਹਾਂ-ਪੱਖੀ ਸੋਚ ਆਈ ਹੈ ਤੇ ਦੋ ਮੈਚ ਵੀ ਚੰਗੀ ਤਰ੍ਹਾਂ ਨਾਲ ਖੇਡਣ ’ਤੇ ਏਸ਼ੀਆ ਕੱਪ ਜਿੱਤ ਸਕਦੇ ਹਾਂ।’’


author

Hardeep Kumar

Content Editor

Related News