ਟਾਟਾ ਸਟੀਲ ਮਾਸਟਰਸ : ਆਨੰਦ ਹੱਥੋਂ ਫਿਰ ਨਿਕਲੀ ਜਿੱਤੀ ਬਾਜ਼ੀ

Tuesday, Jan 21, 2020 - 11:32 AM (IST)

ਟਾਟਾ ਸਟੀਲ ਮਾਸਟਰਸ : ਆਨੰਦ ਹੱਥੋਂ ਫਿਰ ਨਿਕਲੀ ਜਿੱਤੀ ਬਾਜ਼ੀ

ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ) : ਟਾਟਾ ਸਟੀਲ ਮਾਸਟਰਸ ਸ਼ਤਰੰਜ 'ਚ ਭਾਰਤ ਦੇ ਵਿਸ਼ਵਨਾਥਨ ਆਨੰਦ ਲਈ ਜਿੱਤੀ ਬਾਜ਼ੀ ਇਕ ਵਾਰ ਫਿਰ ਹੱਥੋਂ ਨਿਕਲ ਗਈ। ਵਿਸ਼ਵ ਨੰਬਰ-2 ਖਿਡਾਰੀ ਫਾਬਿਆਨੋ ਕਾਰੂਆਨਾ ਵਿਰੁੱਧ ਆਨੰਦ ਲੱਗਭਗ ਪੂਰੀ ਤਰ੍ਹਾਂ ਨਾਲ ਜਿੱਤੀ ਬਾਜ਼ੀ ਹਾਰ ਗਿਆ। ਕਾਲੇ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਕਿਊ. ਜੀ. ਡੀ. ਓਪਨਿੰਗ ਦੇ ਰਾਗੋਜੀਨ ਡਿਫੈਂਸ 'ਚ ਓਪਨਿੰਗ ਵਿਚ 1 ਵਾਧੂ ਪਿਆਦਾ ਕੁਰਬਾਨ ਕਰਦੇ ਹੋਏ ਮੋਹਰਿਆਂ ਦੀ ਸਰਗਰਮੀ ਨਾਲ ਫਾਬਿਆਨੋ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਆਖਿਰਕਾਰ ਖੇਡ ਦੀ 37ਵੀਂ ਚਾਲ 'ਚ ਵਜ਼ੀਰ ਦੀ ਅਦਲਾ-ਬਦਲੀ ਕਰਨ ਦਾ ਫਾਬਿਆਨੋ ਦਾ ਫੈਸਲਾ ਵੱਡੀ ਭੁੱਲ ਸੀ, ਜਿਸ ਦਾ ਫਾਇਦਾ ਚੁੱਕਦੇ ਹੋਏ ਆਨੰਦ ਆਸਾਨ ਜਿੱਤ ਵੱਲ ਵਧ ਰਿਹਾ ਸੀ ਪਰ ਪਹਿਲਾਂ ਰਾਜਾ ਤੇ ਫਿਰ ਹਾਥੀ ਦੀਆਂ ਗਲਤ ਚਾਲਾਂ ਨੇ ਫਾਬਿਆਨੋ ਨੂੰ ਆਪਣੇ ਪਿਆਦਿਆਂ ਨੂੰ ਅੱਗੇ ਲਿਜਾ ਕੇ 61 ਚਾਲਾਂ 'ਚ ਜਿੱਤ ਦਰਜ ਕਰ ਲਈ।


Related News