ਤਨੀਸ਼ਾ-ਧਰੁਵ ਦੀ ਜੋੜੀ ਤਾਈਪੇ ਓਪਨ ਦੇ ਮਿਕਸਡ ਡਬਲਜ਼ ਕੁਆਰਟਰ ਫਾਈਨਲ ’ਚ

Friday, Sep 06, 2024 - 10:36 AM (IST)

ਤਨੀਸ਼ਾ-ਧਰੁਵ ਦੀ ਜੋੜੀ ਤਾਈਪੇ ਓਪਨ ਦੇ ਮਿਕਸਡ ਡਬਲਜ਼ ਕੁਆਰਟਰ ਫਾਈਨਲ ’ਚ

ਤਾਈਪੇ– ਭਾਰਤ ਦੀ ਤਨੀਸ਼ਾ ਕ੍ਰਾਸਟੋ ਅਤੇ ਧਰੁਵ ਕਪਿਲਾ ਦੀ ਮਿਕਸਡ ਡਬਲਜ਼ ਜੋੜੀ ਨੇ ਵੀਰਵਾਰ ਨੂੰ ਇਥੇ ਤਾਈਪੇ ਓਪਨ ਬੈੱਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਪਰ ਦੇਸ਼ ਦੇ ਪੁਰਸ਼ ਸਿੰਗਲਜ਼ ਖਿਡਾਰੀਆਂ ਨੂੰ ਦੂਜੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਤਨੀਸ਼ਾ ਅਤੇ ਧਰੁਵ ਨੇ ਆਪਣੇ ਰਾਊਂਡ 16 ਦੇ ਮੈਚ ’ਚ ਚੀਨੀ ਤਾਈਪੇ ਦੇ ਕੋ-ਚੀ ਚਾਂਗ ਅਤੇ ਯੇਨ ਯੁ ਲਿਨ ਦੀ ਜੋੜੀ ਨੂੰ 21-13, 22-20 ਨਾਲ ਹਰਾਉਣ ’ਚ ਸਿਰਫ 33 ਮਿੰਟਾਂ ਦਾ ਸਮਾਂ ਲਿਆ। ਕੁਆਰਟਰ ਫਾਈਨਲ ’ਚ ਹੁਣ ਤਨੀਸ਼ਾ ਅਤੇ ਧਰੁਵ ਦਾ ਸਾਹਮਣਾ ਥਾਈਲੈਂਡ ਦੇ ਪੱਕਾਪੋਨ ਤੀਰਾਤਸਕੁਲ ਅਤੇ ਫਾਤੀਮਾਸ ਮੁਏਨਵੋਂਗ ਦੀ ਜੋੜੀ ਨਾਲ ਹੋਵੇਗਾ। ਭਾਰਤੀ ਜੋੜੀ ਨੇ ਪਹਿਲੇ ਦੌਰ ’ਚ ਲਿਯਾਓ ਚਾਓ ਪੈਂਗ ਅਤੇ ਲਿਨ ਯੂ ਹਾਓ ਦੀ ਸਥਾਨਕ ਜੋੜੀ ਨੂੰ ਹਰਾਇਆ ਸੀ।
ਪੁਰਸ਼ ਸਿੰਗਲਜ਼ ’ਚ ਸਤੀਸ਼ ਕੁਮਾਰ ਕਰੁਨਾਕਰਨ ਨੂੰ ਚੀਨੀ ਤਾਈਪੇ ਦੇ ਕੁਓ ਕੁਆਨ ਲਿਨ ਨੇ 19-21,19-21 ਨਾਲ ਹਰਾਇਆ ਜਦਕਿ ਸ਼ੰਕਰ ਸੁਬਰਮਣੀਅਨ ਨੂੰ ਦੂਜਾ ਦਰਜਾ ਲਿਨ ਚੁਨ-ਯੀ ਤੋਂ 22-24,12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


author

Aarti dhillon

Content Editor

Related News