ਸੱਟ ਕਾਰਨ ਰਾਸ਼ਟਰ ਮੰਡਲ ਖੇਡਾਂ ''ਚ ਨਹੀਂ ਖੇਡੇਗਾ ਤਜਿੰਦਰਪਾਲ ਸਿੰਘ ਤੂਰ
Sunday, Jul 17, 2022 - 01:33 PM (IST)
ਯੂਜੀਨ- ਏਸ਼ੀਆਈ ਰਿਕਾਰਡ ਹਾਸਲ ਗੋਲਾ ਸੁੱਟ ਅਥਲੀਟ ਤਜਿੰਦਰਪਾਲ ਸਿੰਘ ਤੂਰ ਨੇ ਸੱਟ ਕਾਰਨ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੋਂ ਹਟਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਇਹ ਸੱਟ ਚਾਰ ਦਿਨ ਪਹਿਲਾਂ ਅਮਰੀਕਾ ਵਿਚ ਚੁਲਾ ਵਿਸਟਾ ਵਿਚ ਲੱਗੀ ਜਿੱਥੇ ਭਾਰਤੀ ਟੀਮ ਨੇ ਥੋੜ੍ਹੇ ਸਮੇਂ ਲਈ ਅਭਿਆਸ ਕੀਤਾ ਸੀ। ਉਨ੍ਹਾਂ ਨੇ ਮੁਕਾਬਲੇ ਲਈ ਕੁਝ ਅਭਿਆਸ ਥ੍ਰੋਅ ਸੁੱਟੇ ਪਰ ਦਰਦ ਕਾਰਨ ਹਟਣ ਦਾ ਫ਼ੈਸਲਾ ਲਿਆ। ਇੰਨਾ ਹੀ ਨਹੀਂ ਤੂਰ ਇਸ ਸੱਟ ਕਾਰਨ ਹੁਣ 28 ਜੁਲਾਈ ਤੋਂ ਬਰਮਿੰਘਮ ਵਿਚ ਹੋਣ ਵਾਲੀਆਂ ਅਗਲੀਆਂ ਰਾਸ਼ਟਰ ਮੰਡਲ ਖੇਡਾਂ ਤੋਂ ਵੀ ਬਾਹਰ ਹੋ ਗਏ ਹਨ।