ਪ੍ਰੈੱਸ ਕਾਨਫਰੰਸ ਦੀ ਧਮਕੀ ਤੋਂ ਬਾਅਦ ਦਾਗੀ ਨੂੰ ਪੀ. ਸੀ. ਏ. ਵਿਚ ਮਿਲਿਆ ਉੱਚ ਅਹੁਦਾ

Wednesday, Nov 02, 2022 - 10:29 PM (IST)

ਜਲੰਧਰ (ਵਿਸ਼ੇਸ਼) : ਜੇਕਰ ਕੋਈ ਗੈਰ-ਜ਼ਰੂਰੀ ਇਨਸਾਨ ਧਮਕੀ ਭਰੇ ਲਹਿਜੇ ਨਾਲ ਉਹ ਸਥਾਨ ਹਾਸਲ ਕਰਨ ਦੀ ਜ਼ਬਰਦਸਤੀ ਕਰਨ ਲੱਗੇ ਜਿਹੜਾ ਉਸ ਦੇ ਲਈ ਲੋੜੀਂਦਾ ਨਹੀਂ ਹੈ ਤਾਂ ਸਮਝ ਲਓ ਕਿ ਖੁਸ਼ਨੁਮਾ ਹਾਲਾਤ ਵੀ ਫਸਾਦ ਦੇ ਲਪੇਟੇ ਵਿਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ।

ਅੱਜ-ਕੱਲ ਕੁਝ ਅਜਿਹਾ ਹੀ ਫਸਾਦ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਵਿਚ ਜਨਤਕ ਤੌਰ ’ਤੇ ਦੇਖਣ ਤੇ ਸੁਣਨ ਨੂੰ ਮਿਲ ਰਿਹਾ ਹੈ। ਹਰ ਪਾਸੇ ਇਹ ਚਰਚਾ ਆਮ ਹੈ ਕਿ ਪ੍ਰੈੱਸ ਕਾਨਫਰੰਸ ਦੀ ਧਮਕੀ ਨੇ ਪੀ. ਸੀ.ਏ. ਨੂੰ ਇਕ ਅਜਿਹੇ ਚੌਰਾਹੇ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ, ਜਿਸ ਦੇ ਸਾਰੇ ਰਾਸਤੇ ਦਲਦਲ ਵੱਲ ਜਾਂਦੇ ਹਨ। ਇਸ ਨਾਲ ਪੀ. ਸੀ. ਏ. ਦੀ ਦਸ਼ਾ ਤੇ ਦਿਸ਼ਾ ਹੀ ਬਦਲ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਦੀ ਤਿਆਰੀ 'ਚ ਮਾਨ ਸਰਕਾਰ, ਨੋਟੀਫਿਕੇਸ਼ਨ ਜਾਰੀ

ਇਹ ਕਿੱਸੇ ਇਕ ਦਿਲਚਸਪ ਫਿਲਮੀ ਕਹਾਣੀ ਦੀ ਤਰ੍ਹਾਂ ਹਨ। ਪੁਰਾਣੀ ਐਸੋਸੀਏਸ਼ਨ ਦੀ ਜਗ੍ਹਾ ਜਦੋਂ ਨਵੀਂ ਐਸੀਏਸ਼ਨ ਦੇ ਗਠਨ ਦੇ ਮੌਕੇ ’ਤੇ  ਕੁਝ ਚੋਣਵੇਂ ਲੋਕਾਂ ਵਲੋਂ ਫੈਸਲਾ ਕੀਤਾ ਗਿਆ ਸੀ ਕਿ ਕਿਸੇ ਵੀ ਦਾਗੀ ਵਿਅਕਤੀ ਨੂੰ ਪੀ. ਸੀ. ਏ. ਵਿਚ ਸਥਾਨ ਨਹੀਂ ਦਿੱਤਾ ਜਾਵੇਗਾ, ਤਾਂ ਉੱਥੇ ਹੀ ਉਸ ਸਮੇਂ ਦੌਰਾਨ ਇਕ ਦਾਗੀ ਵਿਅਕਤੀ ਨੇ ਪ੍ਰੈੱਸ ਕਾਨਫਰੰਸ ਦੀ ਧਮਕੀ ਦਿੱਤੀ ਕਿ ਜੇਕਰ ਮੈਨੂੰ ਪੀ. ਸੀ. ਏ. ਵਿਚ ਕੋਈ ਮਹੱਤਵਪੂਰਨ ਸਥਾਨ ਨਹੀਂ ਦਿੱਤਾ ਗਿਆ ਤਾਂ ਮੈਂ ਉਸ ਵਿਅਕਤੀ ਨੂੰ ਪ੍ਰੈੱਸ ਕਾਨਫਰੰਸ ਵਿਚ ‘ਨੰਗਾ’ ਕਰ ਦੇਵਾਂਗਾ, ਜਿਹੜਾ ਇਮਾਨਦਾਰੀ ਦਾ ਨਕਾਬ ਪਹਿਨ ਕੇ ਇੱਜ਼ਤਦਾਰ ਬਣਿਆ ਹੋਇਆ ਹੈ। 

ਇਹ ਧਮਕੀ ਦਾ ਹੀ ਅਸਰ ਸੀ ਕਿ ਹੁਣ ਇਹ ਦਾਗੀ ਵਿਅਕਤੀ ਪੀ. ਸੀ. ਏ. ਦੇ ਇਕ ਵੱਕਾਰੀ ਅਹੁਦੇ ’ਤੇ ਆਪਣੀ ਇੱਜ਼ਤ ਨੂੰ ਚਾਰ ਚੰਨ ਲਾ ਰਿਹਾ ਹੈ। ਇਸ ਹਾਲਾਤ ਵਿਚ ਜਿਹੜੇ ਸਵਾਲ ਪੈਦਾ ਹੁੰਦੇ ਹਨ, ਉਹ ਇਹ ਹੈ ਕਿ ਪੀ. ਸੀ.ਏ. ਵਿਚ ਇਕ ਦਾਗੀ ਹੈ ਜਾਂ ਦੋ?


Anuradha

Content Editor

Related News