ਤਾਹਿਰ 4 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਰਵਾਨਾ

Tuesday, Jul 28, 2020 - 10:27 PM (IST)

ਤਾਹਿਰ 4 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਰਵਾਨਾ

ਕਰਾਚੀ– ਦੱਖਣੀ ਅਫਰੀਕਾ ਦਾ ਲੈੱਗ ਸਪਿਨਰ ਇਮਰਾਨ ਤਾਹਿਰ ਆਖਿਰਕਾਰ 4 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਰਵਾਨਾ ਹੋਣ ਵਿਚ ਸਫਲ ਰਿਹਾ। ਉਹ ਕੋਵਿਡ-19 ਮਹਾਮਾਰੀ ਦੇ ਕਾਰਣ ਯਾਤਰਾ ਪਾਬੰਦੀਆਂ ਦੇ ਕਾਰਣ ਮਾਰਚ ਤੋਂ ਹੀ ਪਾਕਿਸਤਾਨ ਵਿਚ ਰੁੱਕਿਆ ਹੋਇਆ ਸੀ। ਪਾਕਿਸਤਾਨ ਵਿਚ ਜਨਮਿਆ ਇਹ ਦੱਖਣੀ ਅਫਰੀਕੀ ਗੇਂਦਬਾਜ਼ ਸਿੱਧਾ ਵੈਸਟਇੰਡੀਜ਼ ਲਈ ਰਵਾਨਾ ਹੋਇਆ, ਜਿੱਥੇ ਉਸ ਨੂੰ ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਵਿਚ ਹਿੱਸਾ ਲੈਣਾ ਹੈ। ਤਾਹਿਰ ਪਾਕਿਸਤਾਨ ਸੁਪਰ ਲੀਗ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਆਇਆ ਸੀ ਤੇ ਲੀਗ ਦੇ ਮੁਅੱਤਲ ਹੋਣ ਤੋਂ ਬਾਅਦ ਯਾਤਰਾ ਪਾਬੰਦੀਆਂ ਦੇ ਕਾਰਣ ਉਸ ਨੂੰ ਲਾਹੌਰ ਵਿਚ ਹੀ ਰੁਕਣਾ ਪਿਆ। ਇਸ ਕ੍ਰਿਕਟਰ ਦੇ ਨੇੜਲੇ ਸੂਤਰ ਨੇ ਕਿਹਾ,''ਉਹ ਲਾਹੌਰ ਦਾ ਰਹਿਣ ਵਾਲਾ ਹੈ ਤੇ ਯਾਤਰਾ ਪਾਬੰਦੀਆਂ ਹਟਣ ਤਕ ਇੱਥੇ ਟਿਕਿਆ ਰਿਹਾ।''


author

Gurdeep Singh

Content Editor

Related News