ਤਾਈਕਵਾਂਡੋ ਖਿਡਾਰਨ ਅਰੁਣਾ ਜ਼ਖਮੀ ਹੋਣ ਕਾਰਨ ਰੇਪਚੇਜ਼ ਦੌਰ ''ਚੋਂ ਹਟੀ
Friday, Sep 03, 2021 - 03:44 AM (IST)
ਨਵੀਂ ਦਿੱਲੀ- ਭਾਰਤ ਦੀ ਅਰੁਣਾ ਤੰਵਰ ਨੂੰ ਵੀਰਵਾਰ ਨੂੰ ਇੱਥੇ ਟੋਕੀਓ ਪੈਰਾਲੰਪਿਕ ਦੀ ਮਹਿਲਾ ਤਾਈਕਵਾਂਡੋ ਦੇ 44-49 ਕਿ. ਗ੍ਰਾ. ਪ੍ਰਤੀਯੋਗਿਤਾ ਦੇ ਰੇਪਚੇਜ਼ ਦੌਰ ਵਿਚੋਂ ਹਟਣ ਲਈ ਮਜ਼ਬੂਰ ਹੋਣਾ ਪਿਆ। ਕਿਉਂਕਿ ਉਹ ਸ਼ੁਰੂਆਤੀ ਬਾਊਟ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ ਪਰ ਇਸ ਦੇ ਬਾਵਜੂਦ ਕੁਆਰਟਰ ਫਾਈਨਲ ਵਿਚ ਖੇਡੀ ਸੀ। ਅਰੁਣਾ ਦਾ ਸਾਹਮਣਾ ਸ਼ਾਮ ਨੂੰ ਰੇਪਚੇਜ਼ ਵਿਚ ਅਜਰਬੇਜਾਨ ਦੀ 10ਵਾਂ ਦਰਜਾ ਪ੍ਰਾਪਤ ਰੋਯਾਲਾ ਫਤਾਲਿਯੋਵਾ ਨਾਲ ਹੋਣਾ ਸੀ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ
ਭਾਰਤੀ ਪੈਰਾਲੰਪਿਕ ਕਮੇਟੀ ਦੀ ਮੁਖੀ ਦੀਪਾ ਮਲਿਕਾ ਨੇ ਕਿਹਾ ਕਿ ਤੁਹਾਨੂੰ ਇਹ ਸੂਚਿਤ ਕਰਦੇ ਹੋਏ ਦੁਖ ਹੋ ਰਿਹਾ ਹੈ ਕਿ ਸਾਡੀ ਖਿਡਾਰਨ ਆਪਣੀ ਬਾਊਟ ਦੌਰਾਨ ਜ਼ਖਮੀ ਹੋ ਗਈ ਹੈ। ਸ਼ੱਕ ਹੈ ਕਿ ਉਸ ਨੂੰ 'ਹੇਅਰਲਾਈਨ' ਫ੍ਰੈਕਚਰ ਹੋ ਗਿਆ ਹੈ। ਉਸ ਨੇ ਪਹਿਲਾ ਮੁਕਾਬਲਾ ਵੱਡੇ ਫਰਕ ਨਾਲ ਜਿੱਤਿਆ ਸੀ ਪਰ ਦੂਜੇ ਵਿਚ ਉਸ 'ਚ ਊਰਜਾ ਨਹੀਂ ਦਿਸੀ। ਸੋਜਿਸ਼ ਵਧ ਗਈ ਹੈ ਅਤੇ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।
ਇਹ ਖ਼ਬਰ ਪੜ੍ਹੋ- ਡਰਸਨ ਦਾ ਫਿਰ ਸ਼ਿਕਾਰ ਬਣੇ ਪੁਜਾਰਾ, ਇੰਨੀ ਵਾਰ ਕੀਤਾ ਆਊਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।