ਟੇਬਲ ਟੈਨਿਸ ਸਟਾਰ ਖਿਡਾਰਨ ਮਣਿਕਾ ਬੱਤਰਾ ਦੇ ਪਿਤਾ ਦਾ ਦਿਹਾਂਤ
Thursday, Feb 13, 2025 - 03:00 PM (IST)
![ਟੇਬਲ ਟੈਨਿਸ ਸਟਾਰ ਖਿਡਾਰਨ ਮਣਿਕਾ ਬੱਤਰਾ ਦੇ ਪਿਤਾ ਦਾ ਦਿਹਾਂਤ](https://static.jagbani.com/multimedia/2025_2image_14_59_372407851manikabatra.jpg)
ਨਵੀਂ ਦਿੱਲੀ– ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ ਦੇ ਪਿਤਾ ਗਿਰੀਸ਼ ਬੱਤਰਾ ਦਾ ਇੱਥੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਮਣਿਕਾ ਦੇ ਪਿਤਾ ਦਾ ਮੰਗਲਵਾਰ ਨੂੰ ਦਿਹਾਂਤ ਹੋਇਆ ਤੇ ਉਸੇ ਦਿਨ ਇੰਦਰਪੁਰੀ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਪ੍ਰਾਰਥਨਾ ਸਭਾ ਵੀਰਵਾਰ ਨੂੰ ਰੱਖੀ ਗਈ ਹੈ।
ਮਣਿਕਾ ਭਾਰਤ ਦੀਆਂ ਚੋਟੀ ਦੀਆਂ ਮਹਿਲਾ ਸਿੰਗਲਜ਼ ਖਿਡਾਰੀਆਂ ਵਿਚੋਂ ਇਕ ਹੈ। ਉਸ ਨੇ 2018 ਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ ਸਿੰਗਲਜ਼ ਤੇ ਮਹਿਲਾ ਟੀਮ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ। ਉਸ ਨੇ ਮਹਿਲਾ ਡਬਲਜ਼ ਵਿਚ ਚਾਂਦੀ ਤੇ ਮਿਕਸਡ ਡਬਲਜ਼ ਵਿਚ ਕਾਂਸੀ ਤਮਗਾ ਵੀ ਜਿੱਤਿਆ ਸੀ।