ਸੁਨੀਲ ਗਾਵਸਕਰ ਨੇ ਦੱਸਿਆ ਟੀ-20 ਵਿਸ਼ਵ ਕੱਪ ''ਚੋਂ ਭਾਰਤੀ ਟੀਮ ਦੇ ਜਲਦੀ ਬਾਹਰ ਹੋਣ ਮੁੱਖ ਕਾਰਨ
Monday, Nov 08, 2021 - 03:17 PM (IST)
ਨਵੀਂ ਦਿੱਲੀ (ਭਾਸ਼ਾ) : ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਭਾਰਤੀ ਬੱਲੇਬਾਜ਼ਾਂ ਵੱਲੋਂ ਮਜ਼ਬੂਤ ਟੀਮਾਂ ਖ਼ਿਲਾਫ਼ ਦੌੜਾਂ ਬਣਾਉਣ ਵਿਚ ਨਾਕਾਮ ਰਹਿਣਾ ਹੀ ਟੀਮ ਦੇ ਟੀ-20 ਵਿਸ਼ਵ ਕੱਪ ਵਿਚੋਂ ਜਲਦੀ ਬਾਹਰ ਹੋਣ ਦਾ ਮੁੱਖ ਕਾਰਨ ਰਿਹਾ ਅਤੇ ਉਨ੍ਹਾਂ ਨੇ ਪਾਵਰਪਲੇ ਓਵਰਾਂ ਵਿਚ ਟੀਮ ਨੂੰ ਆਪਣਾ ਰਵੱਈਆ ਬਦਲਣ ਦੀ ਬੇਨਤੀ ਕੀਤੀ। ਭਾਰਤ ਸੁਪਰ 12 ਦੇ ਪਹਿਲੇ ਦੋ ਮੈਚਾਂ ਵਿਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਤੋਂ ਹਾਰ ਕੇ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਿਆ। ਗਾਵਸਕਰ ਨੇ ਕਿਹਾ, 'ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਜਿਸ ਤਰ੍ਹਾਂ ਸਾਡੇ ਬੱਲੇਬਾਜ਼ਾਂ 'ਤੇ ਰੋਕ ਲਗਾਈ, ਉਨ੍ਹਾਂ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ, ਇਹੀ ਮੁੱਖ ਕਾਰਨ ਸੀ ਕਿ ਭਾਰਤ ਅੱਗੇ ਨਹੀਂ ਵੱਧ ਸਕਿਆ। ਤ੍ਰੇਲ (ਦੂਜੀ ਪਾਰੀ ਵਿਚ) ਬੱਲੇਬਾਜ਼ੀ ਨੂੰ ਆਸਾਨ ਬਣਾ ਰਹੀ ਸੀ, ਕਿਉਂਕਿ ਗੇਂਦ ਟਰਨ ਨਹੀਂ ਕਰ ਰਹੀ ਸੀ ਅਤੇ ਸਪਿਨਰਾਂ ਦੀਆਂ ਗੇਂਦਾਂ ਸਿੱਧੀਆਂ ਜਾ ਰਹੀਆਂ ਸਨ।'
ਇਹ ਵੀ ਪੜ੍ਹੋ : PV ਸਿੰਧੂ ਪਦਮ ਭੂਸ਼ਣ ਅਤੇ ਰਾਣੀ ਰਾਮਪਾਲ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ
ਉਨ੍ਹਾਂ ਕਿਹਾ, 'ਬਾਅਦ ਵਿਚ ਬੱਲੇਬਾਜ਼ੀ ਕਰਨ ਦਾ ਫਾਇਦਾ ਸੀ ਪਰ ਜੇਕਰ ਤੁਸੀਂ 180 ਦੌੜਾਂ ਬਣਾਈਆਂ ਹੁੰਦੀਆਂ, ਤਾਂ ਗੇਂਦਬਾਜ਼ਾਂ ਨੂੰ 20-30 ਦੌੜਾਂ ਬਚਾਅ ਲਈ ਮਿਲਦੀਆਂ। ਜਦੋਂ ਤੁਸੀਂ 111 (ਨਿਊਜ਼ੀਲੈਂਡ ਦੇ ਖ਼ਿਲਾਫ਼) ਬਣਾ ਰਹੇ ਹੁੰਦੇ ਹੋ ਤਾਂ ਤ੍ਰੇਲ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਦੌੜਾਂ ਨਹੀਂ ਬਣਾਈਆਂ ਅਤੇ ਇਹੀ ਮੁੱਖ ਕਾਰਨ ਹੈ, ਹੋਰ ਕੁਝ ਨਹੀਂ।' ਗਾਵਸਕਰ ਟੀਮ 'ਚ ਰੈਡੀਕਲ ਬਦਲਾਅ ਦੇ ਪੱਖ 'ਚ ਨਹੀਂ ਹਨ ਅਤੇ ਉਨ੍ਹਾਂ ਨੇ ਟੀਮ ਨੂੰ ਪਾਵਰਪਲੇ ਓਵਰਾਂ 'ਚ ਆਪਣਾ ਰਵੱਈਆ ਬਦਲਣ ਲਈ ਕਿਹਾ ਹੈ।' ਗਾਵਸਕਰ ਨੇ ਕਿਹਾ, 'ਸੱਚਾਈ ਇਹ ਹੈ ਕਿ ਪਹਿਲੇ ਛੇ ਓਵਰਾਂ ਵਿਚ ਸਿਰਫ਼ ਦੋ ਫੀਲਡਰ 30 ਗਜ਼ ਦੇ ਦਾਇਰੇ ਤੋਂ ਬਾਹਰ ਹੁੰਦੇ ਹਨ, ਭਾਰਤ ਨੇ ਆਈ.ਸੀ.ਸੀ. ਦੇ ਪਿਛਲੇ ਕੁਝ ਟੂਰਨਾਮੈਂਟਾਂ ਵਿਚ ਇਸ ਦਾ ਫਾਇਦਾ ਨਹੀਂ ਚੁੱਕਿਆ।'
ਇਹ ਵੀ ਪੜ੍ਹੋ : ਸ਼ਰਮਨਾਕ: ਸ਼ਖ਼ਸ ਨੇ ਮੁਰਦਾਘਰ ’ਚ 100 ਲਾਸ਼ਾਂ ਨਾਲ ਕੀਤਾ ਜਬਰ-ਜ਼ਿਨਾਹ, ਬਣਾਈ ਵੀਡੀਓ
ਉਨ੍ਹਾਂ ਕਿਹਾ, 'ਜਦੋਂ ਵੀ ਭਾਰਤ ਨੇ ਮਜ਼ਬੂਤ ਟੀਮ ਦਾ ਸਾਹਮਣਾ ਕੀਤਾ, ਜਿਸ ਕੋਲ ਚੰਗੇ ਗੇਂਦਬਾਜ਼ ਹਨ... ਉਹ ਦੌੜਾਂ ਨਹੀਂ ਬਣਾ ਸਕੀ। ਇਸ ਨੂੰ ਬਦਲਣ ਦੀ ਲੋੜ ਹੈ।' ਗਾਵਸਕਰ ਨੇ ਇਹ ਵੀ ਕਿਹਾ ਕਿ ਭਾਰਤ ਦੇ ਖ਼ਰਾਬ ਪ੍ਰਦਰਸ਼ਨ ਦਾ ਇਕ ਹੋਰ ਕਾਰਨ ਫੀਲਡਿੰਗ ਸੀ। ਉਨ੍ਹਾਂ ਕਿਹਾ, 'ਦੂਜਾ ਅਤੇ ਬਹੁਤ ਮਹੱਤਵਪੂਰਨ, ਉਨ੍ਹਾਂ ਕੋਲ ਅਜਿਹੇ ਖਿਡਾਰੀ ਹੋਣੇ ਚਾਹੀਦੇ ਹਨ ਜੋ ਫੀਲਡਿੰਗ ਵਿਚ ਬੇਮਿਸਾਲ ਹੋਣ। ਨਿਊਜ਼ੀਲੈਂਡ ਨੇ ਜਿਸ ਤਰ੍ਹਾਂ ਫੀਲਡਿੰਗ ਕੀਤੀ, ਦੌੜਾਂ ਬਚਾਈਆਂ, ਕੈਚ ਫੜੀਆਂ, ਇਹ ਬਹੁਤ ਮਾਇਨੇ ਰੱਖਦਾ ਹੈ।'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।