ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ
Tuesday, Oct 12, 2021 - 08:29 PM (IST)
ਨਵੀਂ ਦਿੱਲੀ- ਟੀ-20 ਵਿਸ਼ਵ ਕੱਪ ਦੇ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਇਸੇ ਵਿਚਾਲੇ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਚਾਰ ਟੀਮਾਂ ਨੇ ਆਪਣੀ ਅਧਿਕਾਰਤ ਜਰਸੀ ਲਾਂਚ ਕਰ ਦਿੱਤੀ ਹੈ। ਭਾਰਤੀ ਟੀਮ ਵੀ ਬੁੱਧਵਾਰ ਨੂੰ ਆਪਣੀ ਜਰਸੀ ਲਾਂਚ ਕਰੇਗੀ। ਫਿਲਹਾਲ ਹੁਣ ਤੱਕ ਸ਼੍ਰੀਲੰਕਾ, ਸਕਾਟਲੈਂਡ, ਆਇਰਲੈਂਡ ਤੇ ਨਾਮੀਬੀਆ ਨੇ ਆਪਣੀ ਜਰਸੀ ਲਾਂਚ ਕਰ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 17 ਅਕਤੂਬਰ ਤੋਂ ਯੂ. ਏ. ਈ. ਤੋਂ ਸ਼ੁਰੂ ਹੋਵੇਗੀ ਜਦਕਿ ਓਮਾਨ ਦੇ ਮੈਦਾਨ 'ਤੇ 14 ਨਵੰਬਰ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।
ਗਰੁੱਪ-ਏ ਵਿਚ ਆਇਰਲੈਂਡ, ਨਾਮੀਬੀਆ, ਨੀਦਰਲੈਂਡ ਤੇ ਸ਼੍ਰੀਲੰਕਾ ਸ਼ਾਮਲ ਹਨ, ਜਦਕਿ ਗਰੁੱਪ-ਬੀ ਵਿਚ ਬੰਗਲਾਦੇਸ਼, ਓਮਾਨ, ਪਾਪੁਆ ਨਿਊ ਗਿਨੀ ਅਤੇ ਸਕਾਟਲੈਂਡ ਸ਼ਾਮਲ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।