T20 WC 'ਤੇ ਕੋਵਿਡ-19 ਦਾ ਸਾਇਆ, ਇਹ ਧਾਕੜ ਆਸਟਰੇਲੀਆਈ ਖਿਡਾਰੀ ਪਾਇਆ ਗਿਆ ਕੋਰੋਨਾ ਪਾਜ਼ੇਟਿਵ

10/25/2022 6:21:45 PM

ਨਵੀਂ ਦਿੱਲੀ- ਆਸਟ੍ਰੇਲੀਆ 'ਚ ਜਾਰੀ ICC T20 ਵਿਸ਼ਵ ਕੱਪ 2022 'ਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਆਸਟ੍ਰੇਲੀਆ ਦੇ ਲੈੱਗ ਸਪਿਨਰ ਐਡਮ ਜ਼ਾਂਪਾ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਪਰਥ ਵਿੱਚ ਸ਼੍ਰੀਲੰਕਾ ਦੇ ਖਿਲਾਫ ਆਪਣੇ ਟੀ-20 ਵਿਸ਼ਵ ਕੱਪ 2022 ਦੇ ਸੁਪਰ 12 ਮੈਚ ਤੋਂ ਕੁਝ ਘੰਟੇ ਪਹਿਲਾਂ ਜ਼ਾਂਪਾ ਕੋਰੋਨਾ ਪਾਜੇਟਿਵ ਪਾਏ ਗਏ ਹਨ।

ਟੀਮ ਦੇ ਬੁਲਾਰੇ ਅਨੁਸਾਰ, ਜ਼ਾਂਪਾ ਮੰਗਲਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਪਰ ਸਿਰਫ ਹਲਕੇ ਲੱਛਣ ਹੀ ਦਿਖ ਰਹੇ ਹਨ। ਆਸਟ੍ਰੇਲੀਆਈ ਟੀਮ ਪ੍ਰਬੰਧਨ ਨੇ ਕਿਹਾ ਸੀ ਕਿ ਐਡਮ ਜ਼ਾਂਪਾ ਏਸ਼ੀਆ ਕੱਪ ਚੈਂਪੀਅਨ ਖਿਲਾਫ ਵੱਡੇ ਮੈਚ ਲਈ ਚੋਣ ਲਈ ਉਪਲਬਧ ਸੀ, ਪਰ ਹੁਣ ਉਸ ਦੇ ਖੇਡਣ 'ਤੇ ਸਸਪੈਂਸ ਹੈ।

ਇਹ ਵੀ ਪੜ੍ਹੋ : ਭਾਰਤ ਬਨਾਮ ਪਾਕਿ ਟੀ-20 ਮੈਚ ਦੇਖਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਵਿਅਕਤੀ ਦੀ ਹੋਈ ਮੌਤ

ਜੇਕਰ ਐਡਮ ਜ਼ਾਂਪਾ ਮੰਗਲਵਾਰ ਨੂੰ ਆਸਟ੍ਰੇਲੀਆ ਲਈ ਨਹੀਂ ਖੇਡਦਾ ਹੈ ਤਾਂ ਖੱਬੇ ਹੱਥ ਦੇ ਸਪਿਨਰ ਐਸ਼ਟਨ ਐਗਰ ਵਲੋਂ ਪਲੇਇੰਗ ਇਲੈਵਨ 'ਚ ਜਗ੍ਹਾ ਲੈਣੀ ਤੈਅ ਹੈ। ਹਾਲਾਂਕਿ, ਟੀ-20 ਵਿਸ਼ਵ ਕੱਪ 2022 ਲਈ ਆਈਸੀਸੀ ਨਿਯਮ ਕੋਵਿਡ-19 ਵਾਲੇ ਖਿਡਾਰੀਆਂ ਨੂੰ ਮੈਚ ਖੇਡਣ ਤੋਂ ਨਹੀਂ ਰੋਕ ਸਕਦੇ। ਐਤਵਾਰ ਨੂੰ ਆਇਰਲੈਂਡ ਦੇ ਕ੍ਰਿਕਟਰ ਜਾਰਜ ਡੌਕਰੇਲ ਨੇ ਸੰਭਾਵਿਤ ਤੌਰ 'ਤੇ ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਏ ਜਾਣ ਦੇ ਬਾਵਜੂਦ ਸ਼੍ਰੀਲੰਕਾ ਵਿਰੁੱਧ ਖੇਡਿਆ ਸੀ।

ਜ਼ਾਂਪਾ ਆਸਟਰੇਲੀਆ ਲਈ ਅਹਿਮ ਖਿਡਾਰੀ ਹੈ ਕਿਉਂਕਿ ਇਹ ਲੈੱਗ ਸਪਿਨਰ ਚੰਗੀ ਫਾਰਮ ਵਿੱਚ ਹੈ। ਇਹ ਸਾਬਕਾ ਚੈਂਪੀਅਨ ਲਈ ਝਟਕਾ ਹੋ ਸਕਦਾ ਹੈ, ਜੋ ਆਪਣੇ ਸੁਪਰ 12 ਓਪਨਿੰਗ ਮੈਚ ਵਿੱਚ ਨਿਊਜ਼ੀਲੈਂਡ ਨੂੰ 89 ਦੌੜਾਂ ਨਾਲ ਹਰਾਉਣ ਤੋਂ ਬਾਅਦ ਸ਼੍ਰੀਲੰਕਾ ਦੇ ਖਿਲਾਫ ਮੈਚ ਵਿੱਚ ਉਤਰ ਰਿਹਾ ਹੈ। ਦੂਜੇ ਪਾਸੇ ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਪਥੁਮ ਨਿਸਾਕਾ ਦੇ ਖੇਡਣ ਦੀ ਸੰਭਾਵਨਾ ਹੈ ਜੋ ਸੱਟ ਕਾਰਨ ਆਇਰਲੈਂਡ ਖ਼ਿਲਾਫ਼ ਸੁਪਰ 12 'ਚ ਆਪਣਾ ਪਹਿਲਾ ਮੈਚ ਨਹੀਂ ਕਰ ਸਕੇ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News