T20 WC 2022 : ਦੱਖਣੀ ਅਫਰੀਕਾ ਦਾ ਸਾਹਮਣਾ ਕੱਲ੍ਹ ਜ਼ਿੰਬਾਬਵੇ ਨਾਲ, ਜਾਣੋ ਮੈਚ ਨਾਲ ਜੁੜੇ ਰੌਚਕ ਅੰਕੜੇ

Sunday, Oct 23, 2022 - 08:25 PM (IST)

T20 WC 2022 : ਦੱਖਣੀ ਅਫਰੀਕਾ ਦਾ ਸਾਹਮਣਾ ਕੱਲ੍ਹ ਜ਼ਿੰਬਾਬਵੇ ਨਾਲ, ਜਾਣੋ ਮੈਚ ਨਾਲ ਜੁੜੇ ਰੌਚਕ ਅੰਕੜੇ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2022 ਦੇ 18ਵੇਂ ਮੁਕਾਬਲੇ 'ਚ ਸੋਮਵਾਰ ਨੂੰ ਦੱਖਣੀ ਅਫਰੀਕਾ ਤੇ ਜ਼ਿੰਬਾਬਵੇ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਸੁਪਰ-12 'ਚ ਦੋਵੇਂ ਟੀਮਾਂ ਦਾ ਇਹ ਪਹਿਲਾ ਮੁਕਾਬਲਾ ਹੈ। ਜ਼ਿੰਬਾਬਵੇ ਦੀ ਟੀਮ ਪਹਿਲੇ ਰਾਊਂਡ 'ਚ ਸਕਾਟਲੈਂਡ ਤੇ ਆਇਰਲੈਂਡ ਨੂੰ ਹਰਾ ਕੇ ਇੱਥੇ ਪਹੁੰਚੀ ਹੈ। ਵੈਸਟਇੰਡੀਜ਼ ਦੇ ਖ਼ਿਲਾਫ਼ ਟੀਮ ਨੂੰ ਇਕਮਾਤਰ ਹਾਰ ਮਿਲੀ ਹੈ। ਦੱਖਣੀ ਅਫਰੀਕਾ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੇਗੀ। 

ਹੈੱਡ ਟੂ ਹੈੱਡ

ਟੀ20 ਕੌਮਾਂਤਰੀ ਕ੍ਰਿਕਟ 'ਚ ਦੋਵੇਂ ਟੀਮਾਂ ਦਰਮਿਆਨ ਕੁਲ 5 ਮੁਕਾਬਲੇ ਖੇਡੇ ਗਏ ਹਨ। ਦੱਖਣੀ ਅਫਰੀਕਾ ਨੇ ਪੰਜਾਂ 'ਚ ਜਿੱਤ ਦਰਜ ਕੀਤੀ ਹੈ। 

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ 11

ਦੱਖਣੀ ਅਫਰੀਕਾ : ਕੁਇੰਟਨ ਡੀ ਕਾਕ (ਵਿਕਟਕੀਪਰ), ਹੈਨਰਿਕ ਕਲਾਸੇਨ, ਟੇਂਬਾ ਬਾਵੁਮਾ (ਕਪਤਾਨ), ਡੇਵਿਡ ਮਿਲਰ, ਰਿਲੇ ਰੋਸੋਵ, ਏਡਨ ਮਾਰਕਰਾਮ, ਵੇਨ ਪਾਰਨੇਲ, ਡਵੇਨ ਪ੍ਰੀਟੋਰੀਅਸ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਕਗਿਸੋ ਰਬਾਡਾ।

ਜ਼ਿੰਬਾਬਵੇ : ਰੇਗਿਸ ਚੱਕਬਵਾ, ਕਲਾਈਵ ਮਦਾਂਡੇ, ਕੇਵਿਨ ਕਸੁਜ਼ਾ, ਕ੍ਰੇਗ ਇਰਵਿਨ, ਮਿਲਟਨ ਸ਼ੁੰਬਾ, ਰਿਆਨ ਬਰਲ, ਟੋਨੀ ਮੁਨਯੋਂਗਾ, ਸਿਕੰਦਰ ਰਜ਼ਾ, ਟੇਂਡਾਈ ਚਤਰਾ, ਲਿਊਕ ਜੋਂਗਵੇ, ਵੇਲਿੰਗਟਨ ਮਾਸਾਕਾਦਜ਼ਾ।
 


author

Tarsem Singh

Content Editor

Related News