T20 WC 2022 : ਰਜ਼ਾ ਦੇ ਦਮ ''ਤੇ ਜ਼ਿੰਬਾਬਵੇ ਦੀ ਜੇਤੂ ਸ਼ੁਰੂਆਤ, ਆਇਰਲੈਂਡ ਨੂੰ 31 ਦੌੜਾਂ ਨਾਲ ਹਰਾਇਆ
10/17/2022 9:48:57 PM

ਹੋਬਾਰਟ : ਸਿਕੰਦਰ ਰਜ਼ਾ (82 ਦੌੜਾਂ, ਇੱਕ ਵਿਕਟ) ਦੇ ਆਲਰਾਊਂਡਰ ਪ੍ਰਦਰਸ਼ਨ ਅਤੇ ਬਲੇਸਿੰਗ ਮੁਜਰਬਜ਼ਾਨੀ (15/3) ਦੀ ਤਿੱਖੀ ਗੇਂਦਬਾਜ਼ੀ ਦੀ ਬਦੌਲਤ ਜ਼ਿੰਬਾਬਵੇ ਨੇ ਸੋਮਵਾਰ ਨੂੰ ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਦੌਰ ਵਿੱਚ ਆਇਰਲੈਂਡ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਜ਼ਿੰਬਾਬਵੇ ਨੇ ਗਰੁੱਪ ਬੀ ਦੇ ਆਪਣੇ ਪਹਿਲੇ ਮੈਚ ਵਿੱਚ ਆਇਰਲੈਂਡ ਨੂੰ 175 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ਵਿੱਚ ਆਇਰਲੈਂਡ ਦੀ ਟੀਮ 143 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ : ਗੋਲਫਰ ਜੀਵ ਮਿਲਖਾ ਸਿੰਘ ਦੀ ਸ਼ਿਕਾਇਤ ਖਾਰਜ, ਭੁਗਤਣੇ ਪੈਣਗੇ 85 ਹਜ਼ਾਰ ਦੇ 63 ਟ੍ਰੈਫਿਕ ਚਲਾਨ
ਆਇਰਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਰੇਗਿਸ ਚੱਕਾਬਵਾ ਨੂੰ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਆਊਟ ਕੀਤਾ। ਕ੍ਰੇਗ ਇਰਵਿਨ ਅਤੇ ਵੇਸਲੇ ਮਧਵੇਰੇ ਨੇ ਦੂਜੀ ਵਿਕਟ ਲਈ 37 ਦੌੜਾਂ ਜੋੜੀਆਂ ਪਰ ਦੋਵੇਂ 37 ਦੌੜਾਂ ਦੇ ਕੁੱਲ ਸਕੋਰ 'ਤੇ ਆਊਟ ਹੋ ਗਏ। ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਰਜ਼ਾ ਨੇ ਫਿਰ ਜ਼ਿੰਬਾਬਵੇ ਦੀ ਪਾਰੀ ਨੂੰ ਅੱਗੇ ਵਧਾਇਆ ਅਤੇ 48 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਕੀਤਾ ਉਲਟਫੇਰ, ਵੈਸਟਇੰਡੀਜ਼ ਨੂੰ ਦਿੱਤੀ ਕਰਾਰੀ ਹਾਰ
ਇਸ ਤੋਂ ਇਲਾਵਾ ਸ਼ਾਨ ਵਿਲੀਅਮਜ਼ ਨੇ 12 (11) ਦੌੜਾਂ, ਮਿਲਟਨ ਸ਼ੁੰਬਾ ਨੇ 16 (14) ਦੌੜਾਂ ਜਦਕਿ ਲਿਊਕ ਜੋਂਗਵੇ ਨੇ 20 (10) ਦੌੜਾਂ ਦਾ ਯੋਗਦਾਨ ਦਿੱਤਾ। ਆਇਰਲੈਂਡ ਵਲੋਂ ਜੋਸ਼ੂਆ ਲਿਟਲ ਨੇ ਚਾਰ ਓਵਰਾਂ ਵਿੱਚ 24 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਮਾਰਕ ਅਡਾਇਰ ਨੇ (ਚਾਰ ਓਵਰ, 39 ਦੌੜਾਂ) ਅਤੇ ਸਿਮੀ ਸਿੰਘ (ਤਿੰਨ ਓਵਰ, 31 ਦੌੜਾਂ) ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।