T20 WC, 1st Semi Final : ਇੰਗਲੈਂਡ 'ਤੇ ਸ਼ਾਨਦਾਰ ਜਿੱਤ, ਨਿਊਜ਼ੀਲੈਂਡ ਪਹੁੰਚਿਆ ਫਾਈਨਲ 'ਚ

11/10/2021 11:03:21 PM

ਅਬੂ ਧਾਬੀ- ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ ਦੀ ਹਮਲਾਵਰ ਅਰਧ-ਸੈਂਕੜੇ ਵਾਲੀ ਪਾਰੀ ਅਤੇ ਜੇਮਸ ਨੀਸ਼ਮ ਦੇ ਆਖਰੀ ਪਲਾਂ ਦੀ ਹਮਲਾਵਰ ਬੱਲੇਬਾਜ਼ੀ ਨਾਲ ਨਿਊਜ਼ੀਲੈਂਡ ਨੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਇੰਗਲੈਂਡ ਨੂੰ 1 ਓਵਰ ਬਾਕੀ ਰਹਿੰਦੇ ਹੋਏ 5 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪ੍ਰਵੇਸ਼ ਕੀਤਾ। ਨਿਊਜ਼ੀਲੈਂਡ ਦਾ ਸਕੋਰ ਇਕ ਸਮੇਂ 2 ਵਿਕਟਾਂ ’ਤੇ 13 ਦੌੜਾਂ ਸੀ ਪਰ ਡੇਰਿਲ ਨੇ 47 ਗੇਂਦਾਂ ’ਤੇ 4 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 72 ਦੌੜਾਂ ਬਣਾਈਆਂ। ਡੇਵੋਨ ਕਾਨਵੇ ਨੇ ਤੀਜੀ ਵਿਕਟ ਲਈ 82 ਦੌੜਾਂ ਜੋੜੀਆਂ। ਜੇਮਸ ਨੀਸ਼ਮ ਨੇ 11 ਗੇਂਦਾਂ ’ਤੇ 3 ਛੱਕਿਆਂ ਦੀ ਮਦਦ ਨਾਲ 27 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਨਾਲ ਨਿਊਜ਼ੀਲੈਂਡ ਨੇ 19 ਓਵਰ ’ਚ 5 ਵਿਕਟਾਂ ’ਤੇ 167 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਸੱਦੇ ਗਏ ਇੰਗਲੈਂਡ ਨੇ 4 ਵਿਕਟਾਂ ’ਤੇ 166 ਦੌੜਾਂ ਬਣਾਈਆਂ ਸਨ। ਸ਼ਾਨਦਾਰ ਫਾਰਮ ’ਚ ਚੱਲ ਰਿਹਾ ਜੋਸ ਬਟਲਰ 24 ਗੇਂਦਾਂ ’ਤੇ 29 ਦੌੜਾਂ ਹੀ ਬਣਾ ਸਕਿਆ ਪਰ ਮੋਇਨ (ਅਜੇਤੂ 51 ਦੌੜਾਂ) ਅਤੇ ਡੇਵਿਡ ਮਲਾਨ (41 ਦੌੜਾਂ) ਨੇ ਤੀਜੀ ਵਿਕਟ ਲਈ 63 ਦੌੜਾਂ ਜੋੜ ਕੇ ਮੱਧਕ੍ਰਮ ’ਚ ਅਹਿਮ ਭੂਮਿਕਾ ਨਿਭਾਈ। ਨਿਊਜ਼ੀਲੈਂਡ ਫਾਈਨਲ ’ਚ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਭਿੜੇਗਾ।

PunjabKesari

PunjabKesari
ਨਿਊਜ਼ੀਲੈਂਡ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਸੀ। ਕ੍ਰਿਸ ਵੋਕਸ ਨੇ ਆਪਣੇ ਪਹਿਲੇ 2 ਓਵਰਾਂ ’ਚ ਖਤਰਨਾਕ ਮਾਰਟਿਨ ਗੁਪਟਿਲ ਅਤੇ ਭਰੋਸੇਯੋਗ ਕੇਨ ਵਿਲੀਅਮਸਨ ਨੂੰ ਆਊਟ ਕਰ ਕੇ ਇੰਗਲੈਂਡ ਨੂੰ ਸੁਪਨਿਆਂ ਵਾਲੀ ਸ਼ੁਰੂਆਤ ਦੁਆਈ। ਗੁਪਟਿਲ ਦੀ ਟਾਈਮਿੰਗ ਸਹੀ ਨਹੀਂ ਸੀ ਤਾਂ ਵਿਲੀਅਮਸਨ ਨੇ ਲਗਾਤਾਰ ਖਾਲੀ ਗੇਂਦਾਂ ਦੇ ਦਬਾਅ ’ਚ ਸਕੂਪ ਕਰਨ ਦੇ ਯਤਨ ’ਚ ਆਪਣੀ ਵਿਕਟ ਇਨਾਮ ’ਚ ਦਿੱਤੀ। ਨਿਊਜ਼ੀਲੈਂਡ ਦਾ ਸਕੋਰ ਪਾਵਰ ਪਲੇਅ ਤੱਕ ਸੀ 2 ਵਿਕਟਾਂ ’ਤੇ 36 ਦੌੜਾਂ। ਪਾਰੀ ਦਾ ਪਹਿਲਾ ਛੱਕਾ ਕਾਨਵੇ ਨੇ 11ਵੇਂ ਓਵਰ ’ਚ ਮਾਰਕ ਵੁੱਡ ਨੂੰ ਠੋਕਿਆ। ਉਥੇ ਹੀ ਰਾਸ਼ਿਦ ਦੀ ਗੇਂਦ ਲਾਂਗ ਆਫ ’ਤੇ 6 ਦੌੜਾਂ ਲਈ ਭੇਜੀ ਪਰ ਕੰਮ ਚਲਾਊ ਸਪਿਨਰ ਲਿਵਿੰਗਸਟੋਨ ਨੇ ਵਿਚਲੇ ਓਵਰਾਂ ’ਚ ਸ਼ਾਨਦਾਰ ਭੂਮਿਕਾ ਨਿਭਾਈ। ਉਸ ਨੇ ਕਾਨਵੇ ਨੂੰ ਚਕਮਾ ਦੇ ਕੇ ਰਨਆਊਟ ਕਰਵਾਇਆ ਅਤੇ ਫਿਰ ਨਵੇਂ ਬੱਲੇਬਾਜ਼ ਗਲੇਨ ਫਿਲਿਪਸ ਨੂੰ ਗੇਂਦ ਹਵਾ ’ਚ ਲਹਿਰਾਉਣ ਲਈ ਮਜ਼ਬੂਰ ਕੀਤਾ। ਨਿਊਜ਼ੀਲੈਂਡ ਨੂੰ ਆਖਰੀ 4 ਓਵਰਾਂ ’ਚ 57 ਦੌੜਾਂ ਚਾਹੀਦੀਆਂ ਸਨ। ਇਸ ਤਰ੍ਹਾਂ 17ਵੇਂ ਓਵਰ ’ਚ ਕ੍ਰਿਸ ਜੌਰਡਨ ਨੇ 23 ਦੌੜਾਂ ਬਣਾਈਆਂ।ਆਦਿਲ ਰਾਸ਼ਿਦ ਨੂੰ 18ਵਾਂ ਓਵਰ ਦੇਣਾ ਮੁਸ਼ਕਿਲ ਫੈਸਲਾ ਸੀ। ਡੈਰਿਲ ਨੇ ਇਸ ਓਵਰ ’ਚ ਛੱਕਾ ਲਗਾ ਕੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਨੀਸ਼ਮ ਹਾਲਾਂਕਿ ਇਸ ਓਵਰ ਦੀ ਆਖਰੀ ਗੇਂਦ ’ਤੇ ਕੈਚ ਦੇ ਬੈਠਾ। ਡੇਰਿਲ ਨੇ ਹਾਲਾਂਕਿ ਵੋਕਸ ਦੇ ਅਗਲੇ ਓਵਰ ’ਚ ਲਗਾਤਾਰ 2 ਛੱਕੇ ਅਤੇ ਜੇਤੂ ਚੌਕਾ ਜੜ ਕੇ ਜਿੱਤ ਰਸਮ ਜਿਹੀ ਬਣਾ ਦਿੱਤੀ ਸੀ।

ਇਹ ਖਬਰ ਪੜ੍ਹੋ- ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੀ ਹੱਤੀਆ ਦੀ ਖਬਰ ਝੂਠੀ, ਖੁਦ ਵੀਡੀਓ ਜਾਰੀ ਕਰ ਕਿਹਾ- ਮੈਂ ਬਿਲਕੁਲ ਠੀਕ ਹਾਂ

PunjabKesariPunjabKesari

ਇਹ ਖਬਰ ਪੜ੍ਹੋ-  ਟੀ10 ਫਾਰਮੈਟ ਦਾ ਭਵਿੱਖ ਉੱਜਵਲ, ਓਲੰਪਿਕ ’ਚ ਵੀ ਖੇਡਿਆ ਜਾ ਸਕਦੈ : ਡੂ ਪਲੇਸਿਸ

PunjabKesari

ਪਲੇਇੰਗ ਇਲੈਵਨ :- 

ਇੰਗਲੈਂਡ : ਜੋਸ ਬਟਲਰ (ਵਿਕਟਕੀਪਰ), ਜੌਨੀ ਬੇਅਰਸਟੋ, ਡੇਵਿਡ ਮਲਾਨ, ਮੋਇਨ ਅਲੀ, ਇਓਨ ਮੋਰਗਨ (ਕਪਤਾਨ), ਸੈਮ ਬਿਲਿੰਗਸ, ਲਿਆਮ ਲਿਵਿੰਗਸਟੋਨ, ਕ੍ਰਿਸ ਵੋਕਸ, ਕ੍ਰਿਸ ਜੌਰਡਨ, ਆਦਿਲ ਰਾਸ਼ਿਦ, ਮਾਰਕ ਵੁੱਡ।

ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਡੇਵੋਨ ਕਾਨਵੇ (ਵਿਕਟਕੀਪਰ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਟਿਮ ਸਾਊਦੀ, ਈਸ਼ ਸੋਢੀ, ਟ੍ਰੇਂਟ ਬੋਲਟ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News