100 ਅੰਤਰਰਾਸ਼ਟਰੀ ਟੀ20 ਮੈਚ ਖੇਡਣ ਵਾਲੇ ਦੇਸ਼ਾਂ ਦੀ ਲਿਸਟ ''ਚ ਸ਼ਾਮਲ ਹੋਇਆ ਭਾਰਤ

Thursday, Jun 28, 2018 - 09:49 AM (IST)

100 ਅੰਤਰਰਾਸ਼ਟਰੀ ਟੀ20 ਮੈਚ ਖੇਡਣ ਵਾਲੇ ਦੇਸ਼ਾਂ ਦੀ ਲਿਸਟ ''ਚ ਸ਼ਾਮਲ ਹੋਇਆ ਭਾਰਤ

ਨਵੀਂ ਦਿੱਲੀ— ਬੁੱਧਵਾਰ ਨੂੰ ਭਾਰਤ ਨੇ ਆਪਣੇ ਯੂ.ਕੇ ਦੌਰੇ ਦਾ ਪਹਿਲਾਂ ਮੈਚ ਖੇਡਿਆ। ਡਬਲਿਨ 'ਚ ਭਾਰਤੀ ਟੀਮ ਨੇ ਆਇਰਲੈਂਡ ਨੂੰ ਪਹਿਲੇ ਟੀ20 ਇੰਟਰਨੈਸ਼ਨਲ ਮੈਚ 'ਚ 76 ਦੌੜਾਂ ਨਾਲ ਹਰਾ ਦਿੱਤਾ। ਇਹ ਮੈਚ ਭਾਰਤ ਦੇ ਲਈ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਹ ਉਸਦਾ 100ਵਾਂ ਅੰਤਰਾਰਸ਼ਟਰੀ ਟੀ20 ਮੈਚ ਸੀ। ਭਾਰਤ ਨੇ ਆਪਣਾ ਪਹਿਲਾਂ ਟੀ20 ਮੈਚ 1 ਦਸੰਬਰ 2006 ਨੂੰ ਸਾਊਥ ਅਫਰੀਕਾ ਦੇ ਖਿਲਾਫ ਖੇਡਿਆ ਸੀ। ਇਸ ਮੈਚ 'ਚ ਭਾਰਤ ਨੂੰ ਛੈ ਵਿਕਟਾਂ ਨਾਲ ਜਿੱਤ ਮਿਲੀ ਸੀ।
ਇਸਦੇ ਇਕ ਸਾਲ ਦੇ ਅੰਦਰ ਹੀ ਭਾਰਤੀ ਟੀਮ ਨੇ 2007 'ਚ ਪਹਿਲਾਂ ਵਰਲਡ ਟੀ20 ਦਾ ਖਿਤਾਬ ਵੀ ਜਿੱਤ ਲਿਆ ਸੀ। ਭਾਰਤ ਨੇ 100 ਮੈਚਾਂ 'ਚੋਂ 62 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ ਅਤੇ ਉਸਨੂੰ 35 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਦੀ ਜਿੱਤ ਔਸਤ ਦਾ 63.77 ਹੈ ਜੋ ਅਫਗਾਨਿਸਤਾਨ (66.66) ਦੇ ਬਾਅਦ ਸਭ ਤੋਂ ਉੱਚ ਹੈ। ਅਫਗਾਨਿਸਤਾਨ ਨੇ 66 ਮੈਚਾਂ 'ਚੋਂ 44 ਮੈਚ ਜਿੱਤੇ ਹਨ।
ਭਾਰਤ ਹੁਣ 100 ਅੰਤਰਰਾਸ਼ਟਰੀ ਟੀ20 ਮੈਚ ਖੇਡਣ ਵਾਲਾ ਪੰਜਵਾਂ ਦੇਸ਼ ਬਣ ਗਿਆ ਹੈ। ਸਭ ਤੋਂ ਜ਼ਿਆਦਾ ਟੀ20 ਅੰਤਰਰਾਸ਼ਟਰੀ ਮੈਚ ਪਾਕਿਸਤਾਨ (128) ਨੇ ਖੇਡੇ ਹਨ। ਇਸਦੇ ਬਾਅਦ ਨਿਊਜ਼ੀਲੈਂਡ (111), ਸ਼੍ਰੀਲੰਕਾ (108) ਸਾਊਥ ਅਫਰੀਕਾ (103) ਅਤੇ ਆਸਟ੍ਰੇਲੀਆ (101) ਹੈ।
ਆਈ.ਸੀ.ਸੀ. ਦੀ ਤਾਜਾ ਟੀ20 ਰੈਂਕਿੰਗ 'ਚ ਭਾਰਤ 123 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ। ਪਾਕਿਸਤਾਨ 131 ਅੰਕਾਂ ਦੇ ਨਾਲ ਪਹਿਲੇ ਅਤੇ ਆਸਟ੍ਰੇਲੀਆ ਦੂਜੇ ਨੰਬਰ 'ਤੇ ਹੈ।
ਭਾਰਤ ਅਤੇ ਆਇਰਲੈਂਡ ਦੇ ਵਿਚਕਾਰ ਦੂਜਾ ਟੀ20 ਡਬਲਿਨ 'ਚ ਹੀ 29 ਜੂਨ ਨੂੰ ਖੇਡਿਆ ਜਾਵੇਗਾ। ਇਸਦੇ ਬਾਅਦ ਭਾਰਤੀ ਟੀਮ ਇੰਗਲੈਂਡ ਦੇ ਦੌਰੇ 'ਤੇ ਜਾਵੇਗੀ ਜਿੱਥੇ ਉਹ ਤਿੰਨ ਟੀ20 ਇੰਟਰਨੈਸ਼ਨਲ, ਤਿੰਨ ਵਨਡੇ ਇੰਟਰਨੈਸ਼ਨਲ ਅਤੇ ਪੰਜ ਟੈਸਟ ਮੈਚ ਖੇਡੇਗੀ। ਇਹ ਦੌਰੇ 3 ਜੁਲਾਈ ਤੋਂ ਸ਼ੁਰੂ ਹੋਵੇਗਾ।


Related News