ਟੀ-20 : ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ 10 ਵਿਕਟਾਂ ਨਾਲ ਹਰਾਇਆ

Monday, Nov 11, 2019 - 09:07 PM (IST)

ਟੀ-20 : ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ 10 ਵਿਕਟਾਂ ਨਾਲ ਹਰਾਇਆ

ਸੇਂਟ ਲੂਸੀਆ— ਆਫ ਸਪਿਨਰ ਦੀਪਤੀ ਸ਼ਰਮਾ ਦੀ 10 ਦੌੜਾਂ 'ਤੇ 4 ਵਿਕਟਾਂ ਦੀ ਧਮਾਕੇਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ ਦੂਜੇ ਟੀ-20 ਮੁਕਾਬਲੇ 'ਚ 10 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ। 'ਪਲੇਅਰ ਆਫ ਦਿ ਮੈਚ' ਦੀਪਤੀ ਦੀ ਧਮਾਕੇਦਾਰ ਗੇਂਦਬਾਜ਼ੀ ਦੇ ਚਲਦਿਆ ਵਿੰਡੀਜ਼ ਦੀ ਟੀਮ ਐਤਵਾਰ ਨੂੰ 20 ਓਵਰ 'ਚ 7 ਵਿਕਟਾਂ 'ਤੇ 103 ਦੌੜਾਂ ਹੀ ਬਣਾ ਸਕੀ। ਹੈਲੀ ਮੈਥਯੂਜ਼ ਨੇ 23, ਸੀ ਨੇਸ਼ਨ ਨੇ 32 ਤੇ ਨਤਾਸ਼ਾ ਮੈਕਲੀਨ ਨੇ 17 ਦੌੜਾਂ ਬਣਾਈਆਂ।

PunjabKesari
ਭਾਰਤੀ ਟੀਮ ਨੇ 10.3 ਓਵਰਾਂ 'ਚ ਬਿਨ੍ਹਾ ਕੋਈ ਵਿਕਟ ਗੁਆਏ 104 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸ਼ੇਫਾਲੀ ਵਰਮਾ ਨੇ 35 ਗੇਂਦਾਂ 'ਚ 10 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 69 ਤੇ ਸਮ੍ਰਿਤੀ ਮੰਧਾਨਾ ਨੇ 28 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ ਅਜੇਤੂ 30 ਦੌੜਾਂ ਬਣਾ ਕੇ ਭਾਰਤ ਨੂੰ ਸੀਰੀਜ਼ 'ਚ 2-0 ਦੀ ਬੜ੍ਹਤ ਹਾਸਲ ਕਰਵਾਈ। ਟੀ-20 ਸੀਰੀਜ਼ ਦਾ ਤੀਜਾ ਮੈਚ 14 ਨਵੰਬਰ ਨੂੰ ਗੁਆਨਾ  'ਚ ਖੇਡਿਆ ਜਾਵੇਗਾ।


author

Gurdeep Singh

Content Editor

Related News