ਟੀ-20 ''ਚ ਕਿਉਂ ਲਗਦੇ ਹਨ ਜ਼ਿਆਦਾ ਚੌਕੇ-ਛੱਕੇ, ਜਾਨਣ ਲਈ ਪੜ੍ਹੋ ਪੂਰੀ ਖਬਰ

12/12/2019 2:05:03 PM

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਟੀ-20 'ਚ ਦਰਸ਼ਕਾਂ ਦਾ ਕਾਫੀ ਮਨੋਰੰਜਨ ਹੁੰਦਾ ਹੈ। ਟੀ-20 ਨੂੰ ਫਟਾਫਟ ਕ੍ਰਿਕਟ ਕਿਹਾ ਜਾਂਦਾ ਹੈ ਭਾਵ ਕ੍ਰਿਕਟ ਦਾ ਉਹ ਫਾਰਮੈਟ ਜਿੱਥੇ ਸਭ ਕੁਝ ਛੇਤੀ-ਛੇਤੀ ਹੁੰਦਾ ਹੈ। ਟੀ-20 ਖੇਡ ਭਾਵੇਂ ਸਿਰਫ 20 ਓਵਰਾਂ ਦਾ ਹੁੰਦਾ ਹੈ ਪਰ ਇੱਥੇ ਦੌੜਾਂ ਵਨ-ਡੇ ਨਾਲੋਂ ਕਿਤੇ ਜ਼ਿਆਦਾ ਰਫਤਾਰ ਨਾਲ ਬਣਾਈਆਂ ਜਾਂਦੀਆਂ ਹਨ। ਟੀ-20 ਕ੍ਰਿਕਟ 'ਚ ਬੱਲੇਬਾਜ਼ਾਂ ਦੀ ਧਮਾਕੇਦਾਰ ਪਾਰੀਆਂ ਦੇਖਣ ਨੂੰ ਮਿਲਦੀਆਂ ਹਨ। ਮੈਦਾਨ 'ਤੇ ਚੌਕਿਆਂ-ਛੱਕਿਆਂ ਦੀ ਬਰਸਾਤ ਹੁੰਦੀ ਹੈ ਅਤੇ ਅਜਿਹੇ 'ਚ ਕਿਸੇ ਦੇ ਵੀ ਮਨ 'ਚ ਇਹ ਸਵਾਲ ਉਠਣਾ ਲਾਜ਼ਮੀ ਹੈ ਕਿ ਇੰਝ ਕਿਵੇਂ ਹੁੰਦਾ ਹੈ। ਕੀ ਟੀ-20 ਕ੍ਰਿਕਟ 'ਚ ਬਾਊਂਡਰੀ ਦੀ ਲੰਬਾਈ ਵਨ-ਡੇ ਦੇ ਮੁਕਾਬਲੇ 'ਚ ਘੱਟ ਹੁੰਦੀ ਹੈ। ਕੀ ਇਸ ਫਾਰਮੈਟ ਦੀ ਬਾਊਂਡਰੀ ਛੋਟੀ ਹੁੰਦੀ ਹੈ।
PunjabKesari
ਕੀ ਛੋਟੀ ਹੁੰਦੀ ਹੈ ਟੀ-20 ਕ੍ਰਿਕਟ 'ਚ ਬਾਊਂਡਰੀ
ਟੀ-20 ਫਾਰਮੈਟ ਦੀ ਸਭ ਤੋਂ ਮਸ਼ਹੂਰ ਲੀਗ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਭਾਰਤ 'ਚ ਖੇਡੀ ਜਾਂਦੀ ਹੈ। ਇੰਡੀਅਨ ਪ੍ਰੀਮੀਅਰ ਲੀਗ 'ਚ ਮੈਦਾਨ ਦੀ ਲੰਬਾਈ 150 ਯਾਰਡ ਭਾਵ 137.16 ਮੀਟਰ ਦੀ ਹੁੰਦੀ ਹੈ। ਬਾਊਂਡਰੀ ਦੀ ਗੱਲ ਕਰੀਏ ਤਾਂ ਦੋਵੇਂ ਪਾਸਿਆਂ ਦੀ ਬਾਊਂਡਰੀ ਦੀ ਲੰਬਾਈ 65 ਯਾਰਡ ਭਾਵ 59.43 ਮੀਟਰ ਦੀ ਹੁੰਦੀ ਹੈ, ਜਦਕਿ ਦੋਵੇਂ ਪਾਸੇ ਸਾਹਮਣੇ ਵੱਲ ਬਾਊਂਡਰੀ ਦੀ ਲੰਬਾਈ 70 ਯਾਰਡ ਭਾਵ 64 ਮੀਟਰ ਦੀ ਹੁੰਦੀ ਹੈ। ਬਾਊਂਡਰੀ ਦੀ ਲੰਬਾਈ ਸੈਂਟਰ ਪਿੱਚ ਨਾਲ ਮਿੱਥੀ ਜਾਂਦੀ ਹੈ ਅਤੇ ਵੱਧ ਤੋਂ ਵੱਧ 85 ਯਾਰਡ ਭਾਵ 77.71 ਮੀਟਰ ਦੀ ਹੋ ਸਕਦੀ ਹੈ।
PunjabKesari
BCCI ਦੀ ਇਸ 'ਚ ਭੂਮਿਕਾ
ਕਿਸੇ ਵੀ ਮੈਚ ਨੂੰ ਕਰਾਉਣ ਲਈ ਮੈਦਾਨ ਦੀ ਲੰਬਾਈ-ਚੌੜਾਈ ਅਤੇ ਸਭ ਤੋਂ ਜ਼ਿਆਦਾ ਅਹਿਮ ਬਾਊਂਡਰੀ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ। ਆਈ. ਪੀ. ਐੱਲ. ਦੇ ਮੈਚ ਨੂੰ ਕਰਾਉਣ ਲਈ ਕੋਈ ਵੀ ਟੀਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦੀ ਹੈ। ਮੈਦਾਨ ਦੀ ਲੰਬਾਈ, ਚੌੜਾਈ ਅਤੇ ਬਾਊਂਡਰੀ ਦੇ ਨਿਯਮ ਮੁਤਾਬਕ ਹੋਣ 'ਤੇ ਹੀ ਬੀ. ਸੀ. ਸੀ. ਆਈ. ਉਸ ਨੂੰ ਮੇਜ਼ਬਾਨੀ ਦਾ ਜ਼ਿੰਮਾ ਸੌਂਪਣ ਦਾ ਫੈਸਲਾ ਕਰਦੀ ਹੈ।


Tarsem Singh

Content Editor

Related News