ਬਾਈਕਰਸ ਲਈ ਟੀ-20 ਸ਼ੈਲੀ ਦੀ ਚੈਂਪੀਅਨਸ਼ਿਪ ਸ਼ੁਰੂ
Sunday, May 19, 2019 - 11:07 AM (IST)

ਬੈਂਗਲੁਰੂ— ਇਥੇ ਟੀ-20 ਸ਼ੈਲੀ 'ਚ ਐੱਫ. ਐੱਮ. ਐੱਸ. ਸੀ. ਆਈ. ਭਾਰਤੀ ਰਾਸ਼ਟਰੀ ਰੈਲੀ ਫਰਾਟਾ ਚੈਂਪੀਅਨਸ਼ਿਪ ਐਤਵਾਰ ਤੋਂ ਸ਼ੁਰੂ ਹੋਵੇਗੀ, ਜਿਸ 'ਚ ਦੇਸ਼ ਭਰ ਤੋਂ 120 ਚੋਟੀ ਦੇ ਬਾਈਕਰਸ ਹਿੱਸਾ ਲੈਣਗੇ। ਇਸ 'ਚ ਮੁਕਾਬਲੇਬਾਜ਼ 6.2 ਕਿਲੋਮੀਟਰ ਦੇ ਔਖੇ ਰਸਤੇ 'ਚੋਂ ਲੰਘਣਗੇ। ਪਹਿਲੇ ਸਾਲ ਇਸ ਵਿਚ ਛੇ ਦੌਰ ਹੋਣਗੇ, ਜਿਨ੍ਹਾਂ 'ਚ ਚੇਨਈ, ਮੰਗਲੋਰ, ਪੁਣੇ ਤੇ ਗੋਆ ਬਾਕੀ ਵੈਨਿਊ ਹੋਣਗੇ। ਪਹਿਲਾ ਤੇ ਆਖਰੀ ਦੌਰ ਬੈਂਗਲੁਰੂ 'ਚ ਹੋਵੇਗਾ।