ਸਈਅਦ ਮੁਸ਼ਤਾਕ ਅਲੀ ਟਰਾਫੀ : ਸੰਜੂ ਸੈਮਸਨ ਨੂੰ ਬਣਾਇਆ ਇਸ ਟੀਮ ਦਾ ਕਪਤਾਨ

10/12/2023 7:17:01 PM

ਕੋਚੀ : ਸੰਜੂ ਸੈਮਸਨ ਨੂੰ 16 ਅਕਤੂਬਰ ਤੋਂ 6 ਨਵੰਬਰ ਤੱਕ ਵੱਖ-ਵੱਖ ਸਥਾਨਾਂ 'ਤੇ ਹੋਣ ਵਾਲੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਲਈ ਵੀਰਵਾਰ ਨੂੰ ਕੇਰਲ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਕੇਰਲ ਗਰੁੱਪ ਬੀ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਮੁੰਬਈ 'ਚ ਹਿਮਾਚਲ ਪ੍ਰਦੇਸ਼ ਨਾਲ ਟੱਕਰ ਨਾਲ ਕਰੇਗਾ। ਕੇਰਲ ਅਤੇ ਹਿਮਾਚਲ ਤੋਂ ਇਲਾਵਾ ਸਿੱਕਮ, ਅਸਾਮ, ਬਿਹਾਰ, ਚੰਡੀਗੜ੍ਹ, ਓਡੀਸ਼ਾ, ਸੇਨਾ ਅਤੇ ਚੰਡੀਗੜ੍ਹ ਨੂੰ ਗਰੁੱਪ ਬੀ ਵਿੱਚ ਥਾਂ ਮਿਲੀ ਹੈ।

ਇਹ ਵੀ ਪੜ੍ਹੋ : IND vs AFG ਮੈਚ ਦੌਰਾਨ ਸਟੇਡੀਅਮ 'ਚ ਹੋਈ ਲੜਾਈ, ਚੱਲੇ ਘਸੁੰਨ-ਮੁੱਕੇ, ਵੀਡੀਓ ਵਾਇਰਲ

ਸੈਮਸਨ ਇਸ ਟੂਰਨਾਮੈਂਟ 'ਚ ਆਪਣੇ ਚੰਗੇ ਪ੍ਰਦਰਸ਼ਨ ਨਾਲ ਰਾਸ਼ਟਰੀ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ। ਕੇਰਲ ਦੀ ਟੀਮ ਨੂੰ ਇਸ ਸਾਲ ਹਰਫਨਮੌਲਾ ਸ਼੍ਰੇਅਸ ਗੋਪਾਲ ਦੇ ਸ਼ਾਮਲ ਹੋਣ ਨਾਲ ਮਜ਼ਬੂਤੀ ਮਿਲੀ ਹੈ। ਉਹ ਪਿਛਲੇ ਮਹੀਨੇ ਕਰਨਾਟਕ ਛੱਡ ਕੇ ਕੇਰਲ ਵਿੱਚ ਸ਼ਾਮਲ ਹੋ ਗਿਆ ਸੀ। ਗੋਪਾਲ ਨੂੰ ਸਪਿਨ ਵਿਭਾਗ ਵਿਚ ਤਜਰਬੇਕਾਰ ਜਲਜ ਸਕਸੈਨਾ ਦਾ ਸਾਥ ਮਿਲੇਗਾ, ਜੋ ਪਿਛਲੇ ਰਣਜੀ ਟਰਾਫੀ ਸੈਸ਼ਨ ਵਿਚ 50 ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਸੀ। ਰੋਹਨ ਕੁਨੁਮਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਜਦੋਂਕਿ ਤਾਮਿਲਨਾਡੂ ਦੇ ਸਾਬਕਾ ਕ੍ਰਿਕਟਰ ਐਮ ਵੈਂਕਟਾਰਮਨਨਾ ਮੁੱਖ ਕੋਚ ਹੋਣਗੇ।

ਇਹ ਵੀ ਪੜ੍ਹੋ : ਸਾਬਕਾ NFL ਖਿਡਾਰੀ ਸਰਜੀੳ ਬ੍ਰਾਊਨ ਆਪਣੀ ਮਾਂ ਦੀ ਮੌਤ ਦੇ ਸਬੰਧ 'ਚ ਗ੍ਰਿਫ਼ਤਾਰ

ਟੀਮ ਇਸ ਪ੍ਰਕਾਰ ਹੈ:

ਸੰਜੂ ਸੈਮਸਨ (ਕਪਤਾਨ), ਰੋਹਨ ਕੁਨੂਮਲ, ਸ਼੍ਰੇਅਸ ਗੋਪਾਲ, ਜਲਜ ਸਕਸੈਨਾ, ਸਚਿਨ ਬੇਬੀ, ਮੁਹੰਮਦ ਅਜ਼ਹਰੂਦੀਨ, ਵਿਸ਼ਨੂੰ ਵਿਨੋਦ, ਅਬਦੁਲ ਬਾਸਿਤ, ਸਿਜੋਮਨ ਜੋਸੇਫ, ਵੈਸਾਖ ਚੰਦਰਨ, ਬਾਸਿਲ ਥੰਪੀ, ਕੇ. ਐਮ. ਆਸਿਫ਼, ਵਿਨੋਦ ਕੁਮਾਰ, ਮਨੂ ਕ੍ਰਿਸ਼ਨਨ, ਵਰੁਣ ਨਯਨਾਰ, ਐਮ ਅਜਨਾਸ, ਪੀ. ਕੇ. ਮਿਥੁਨ ਅਤੇ ਸਲਮਾਨ ਨਿਸਾਰ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News